Health Department negligence : ਸ੍ਰੀ ਮੁਕਤਸਰ ਸਾਹਿਬ : ਸਿਹਤ ਵਿਭਾਗ ਦੀਆਂ ਆਏ ਦਿਨ ਨਵੇਂ-ਨਵੇਂ ਕਾਰਨਾਮੇ ਸੁਨਣ ਨੂੰ ਮਿਲਦੇ ਰਹਿੰਦੇ ਹਨ। ਅਜਿਹੀ ਹੀ ਇੱਕ ਕਾਰਨਾਮੇ ਦੇ ਚੱਲਦਿਆਂ ਸਥਾਨਕ ਸਿਹਤ ਵਿਭਾਗ ਦੀ ਇਕ ਕਰਮਚਾਰੀ ਦੀ ਲਾਪਰਵਾਹੀ ਨਾਲ ਔਰਤ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਿਥੇ ਇੱਕ ਔਰਤ ਨੇ 10 ਨਵੰਬਰ ਨੂੰ ਆਪਣੇ ਮੋਢੇ ਦੀ ਸੀਟੀ ਸਕੈਨ ਕਰਵਾਈ ਅਤੇ 11 ਨੂੰ ਔਰਤ ਨੂੰ ਖੋਪੜੀ ਦੀ ਸਕੈਨ ਦੇ ਕੇ ਸਿਹਤ ਵਿਭਾਗ ਨੇ ਉਸ ਨੂੰ ਫਰੈਕਚਰ ਦੀ ਸ਼ਿਕਾਇਤ ਦੱਸ ਦਿੱਤੀ, ਜਿਸ ਨਾਲ ਪੂਰਾ ਪਰਿਵਾਰ ਪ੍ਰੇਸ਼ਾਨ ਹੋ ਗਿਆ। ਜਦੋਂ ਉਸਨੇ ਮੁਕਤਸਰ ਸਾਹਿਬ ਵਿਖੇ ਐਮ ਆਰ ਆਈ ਕਰਵਾਈ ਤਾਂ ਪਤਾ ਲੱਗਿਆ ਕਿ ਸਭ ਕੁਝ ਠੀਕ ਸੀ। ਇਸ ਕਾਰਨ ਔਰਤ ਤੇ ਉਸ ਦੇ ਪਰਿਵਾਰ ਵਿਚ ਰੋਸ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਖਪਤਕਾਰ ਫੋਰਮ ਵਿਚ ਕੇਸ ਦਾਇਰ ਕਰੇਗੀ।
ਮਿਲੀ ਜਾਣਕਕਾਰੀ ਫਾਜ਼ਿਲਕਾ ਨਗਰ ਦੀ ਇਕ 42 ਸਾਲਾ ਔਰਤ ਮੰਜੂ ਜਿਸ ਨੂੰ ਮੋਢੇ ਨਾਲ ਸੰਬੰਧਤ ਕੋਈ ਸਮੱਸਿਆ ਸੀ ਅਤੇ ਸਥਾਨਕ ਚੈਰੀਟੇਬਲ ਫਿਜ਼ੀਓਥੈਰੇਪੀ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ, ਨੂੰ ਹਸਪਤਾਲ ਦੀ ਫਿਜ਼ੀਓਥੈਰਾਪਿਸਟ ਡਾਕਟਰ ਪ੍ਰਿਯੰਕਾ ਸ਼ਰਮਾ ਨੇ ਸਿਵਲ ਹਸਪਤਾਲ ਵਿੱਚ ਮੋਢੀ ਦੀ ਸੀਟੀ ਸਕੈਨ ਕਰਵਾਉਣ ਲਈ ਕਿਹਾ। 10 ਨਵੰਬਰ ਨੂੰ ਔਰਤ ਨੇ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਤੋਂ 1300 ਰੁਪਏ ਵਿੱਚ ਮੋਢੇ ਦੀ ਸੀਟੀ ਸਕੈਨ ਕਰਵਾਈ। ਉਪਰੋਕਤ ਮਹਿਲਾ ਰੋਗੀ ਨੂੰ ਸੀਟੀ ਸਕੈਨ ਦੀ ਫਿਲਮ ਵੀ ਉਥੇ ਤਾਇਨਾਤ ਟੈਕਨੀਕਲ ਸਟਾਫ ਨੇ ਸੌਂਪ ਦਿੱਤੀ।
ਜ਼ਿਲ੍ਹਾ ਹਸਪਤਾਲ ਵਿੱਚ ਕੋਈ ਵੀ ਰੇਡੀਓਲੋਜਿਸਟ ਨਾ ਤਾਇਨਾਤ ਹੋਣਕਾਰਨ ਸੀਟੀ ਸਕੈਨ ਦੀ ਰਿਪੋਰਟ ਸਰਕਾਰ ਵੱਲੋਂ ਇਕਰਾਰਨਾਮੇ ਅਨੁਸਾਰ, ਡਾ ਸੁਨੀਤ ਸੰਧੂ, ਡੀਐਨਬੀ ਰੇਡੀਓਲਾਜੀ, ਜੋਕਿ ਦੱਸਿਆ ਜਾਂਦਾ ਹੈ ਕਿ ਜਲੰਧਰ ਵਿੱਚ ਸਥਿਤ ਹੈ, ਵੱਲੋਂ ਰਿਪੋਰਟ ਤਿਆਰ ਕੀਤੀ ਗਈ, ਜਿਸ ਵਿੱਚ ਰਿਪੋਰਟ ਸਕੈਨ ਸਿਰ ਦੀ ਦਿੱਤੀ ਗਈ। ਰਿਪੋਰਟ ਦੇ ਅਨੁਸਾਰ ਖੋਪੜੀ ਦੇ ਪਿਛਲੇ ਹਿੱਸੇ ਸੱਜੇ ਪਾਸੇ ਫਰੈਕਚਰ ਹੋਣ ਦੱਸਿਆ ਗਿਆ ਹੈ। ਪੀੜਤਾ ਮੰਜੂ ਰਾਣੀ ਦਾ ਕਹਿਣਾ ਹੈ ਕਿ ਉਹ ਆਪਣੀ ਮਾਨਸਿਕ ਪਰੇਸ਼ਾਨੀ ਅਤੇ ਵਿਭਾਗੀ ਕਰਮਚਾਰੀਆਂ ਦੀ ਲਾਪ੍ਰਵਾਹੀ ਖਿਲਾਫ ਖਪਤਕਾਰ ਫੋਰਮ ਵਿੱਚ ਲੈ ਕੇ ਜਾਏਗੀ ਅਤੇ ਉਸ ਨੂੰ ਹੋਈਆਂ ਮਾਨਸਿਕ ਸਮੱਸਿਆਵਾਂ ਅਤੇ ਗਲਤ ਰਿਪੋਰਟਾਂ ਲਈ ਮੁਆਵਜ਼ੇ ਦੀ ਮੰਗ ਕਰੇਗੀ।
ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਵਿਭਾਗ ਵੱਲੋਂ ਸੀਟੀ ਸਕੈਨ ਰਿਪੋਰਟ ਵਿੱਚ ਕੀਤੀ ਗਈ ਜਾਂਚ 9 ਨਵੰਬਰ ਨੂੰ ਦਰਸਾਈ ਗਈ ਹੈ, ਜਦਕਿ ਇਹ 10 ਨਵੰਬਰ ਨੂੰ ਕੀਤੀ ਗਈ ਸੀ। ਇਸ ਸੰਦਰਭ ਵਿੱਚ ਜ਼ਿਲ੍ਹਾ ਹਸਪਤਾਲ ਦੇ ਸਿਵਲ ਸਰਜਨ ਡਾ: ਕੁੰਦਨ ਕੇ. ਜਦੋਂ ਪਾਲ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਲਦੀ ਹੀ ਜਾਂਚ ਕਰਵਾਉਣਗੇ। ਆਖਿਰਕਾਰ ਗਲਤੀ ਦਾ ਕਾਰਨ ਕੀ ਸੀ ਅਤੇ ਕਿਉਂ ਹੋਈ।