ਲੁਧਿਆਣਾ ਵਿਚ ਸਿਹਤ ਵਿਭਾਗ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਟੀਮ ਵੱਲੋਂ ਮਿਲਾਵਟੀ ਦੁੱਧ, ਪਨੀਰ, ਦੇਸੀ ਘਿਓ ਤੇ ਮਠਿਆਈਆਂ ਵੇਚਣ ਵਾਲਿਆਂ ‘ਤੇ ਮਾਰਿਆ ਛਾਪਾ ਹੈ ਤੇ ਸਿਹਤ ਵਿਭਾਗ ਦੀ ਟੀਮ ਨੇ ਮਿਲਾਵਟੀ ਦੁੱਧ,ਪਨੀਰ ਤੇ ਘਿਓ ਦੇ ਸੈਂਪਲ ਭਰੇ ਹਨ। ਡੇਅਰੀ ਐਸੋਸੀਏਸ਼ਨ ਵੱਲੋਂ ਲਗਾਤਾਰ ਸਿਹਤ ਵਿਭਾਗ ਨੂੰ ਨਕਲੀ ਦੁੱਧ, ਪਨੀਰ ਵੇਚਣ ਵਾਲਿਆਂ ਦੀ ਸ਼ਿਕਾਇਤ ਕੀਤੀ ਜਾ ਰਹੀ ਸੀ ਤੇ ਵਿਆਹਾਂ ‘ਚ ਵੀ ਨਕਲੀ ਦੁੱਧ, ਪਨੀਰ ਦੀ ਸਪਲਾਈ ਹੁੰਦੀ ਸੀ । ਸਿਹਤ ਵਿਭਾਗ ਨੇ ਲੱਕੜ ਮੰਡੀ ਮਿਲਾਵਟੀ ਦੁੱਧ ਪਨੀਰ ਦੇਸੀ ਘਿਓ ਤੇ ਮਠਿਆਈਆਂ ਵੇਚਣ ਵਾਲਿਆਂ ਦੇ ਖਿਲਾਫ ਸਵੇਰੇ ਸਵੇਰੇ ਛਾਪੇਮਾਰੀ ਕੀਤੀ ਅਤੇ ਭਰੇ ਗਏ ਸੈਂਪਲ ਭਾਰੀ ਮਾਤਰਾ ਵਿੱਚ ਖੋਆ ਪਨੀਰ ਨਸ਼ਟ ਕਰਵਾਇਆ।
ਲੁਧਿਆਣਾ ਸਿਹਤ ਵਿਭਾਗ ਵੱਲੋਂ ਲਗਾਤਾਰ ਨਕਲੀ ਦੁੱਧ ਪਨੀਰ ਦੇਸੀ ਘਿਓ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਡੇਅਰੀ ਐਸੋਸੀਏਸ਼ਨ ਵੱਲੋਂ ਵੀ ਲਗਾਤਾਰ ਸਿਹਤ ਵਿਭਾਗ ਨੂੰ ਨਕਲੀ ਦੁੱਧ ਪਨੀਰ ਦੇਸੀ ਘਿਓ ਵੇਚਣ ਵਾਲਿਆ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ।
ਇਸੇ ਤਹਿਤ ਸਿਹਤ ਵਿਭਾਗ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਲੱਕੜ ਬਾਜ਼ਾਰ ਜਿੱਥੇ ਕਿ ਸਸਤੀਆਂ ਮਠਿਆਈਆਂ ਅਤੇ ਦੇਸੀ ਘਿਓ ਪਨੀਰ ਮਿਲਦਾ ਹੈ ਉਥੇ ਛਾਪੇਮਾਰੀ ਕੀਤੀ ਗਈ ਜਿੱਥੇ ਕਿ ਖਸਤਾ ਹਾਲਤ ਦੇ ਵਿੱਚ ਪਨੀਰ ਦੇਸੀ ਘਿਓ ਅਤੇ ਮਠਿਆਈਆਂ ਮਿਲੀਆਂ ਜਿੱਥੇ ਕਿ ਸਿਹਤ ਵਿਭਾਗ ਦੀ ਫੂਡ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਸੈਂਪਲ ਭਰੇ ਗਏ ਮੌਕੇ ਤੇ ਪਹੁੰਚੀ ਸਿਵਲ ਸਰਜਨ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਸ਼ਹਿਰ ਵਿੱਚ ਮਿਲਾਵਟ ਕਰਨ ਵਾਲਿਆ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸੈਂਪਲ ਭਰੇ ਜਾ ਰਹੇ ਹਨ ਉਹਨਾਂ ਨੇ ਕਿਹਾ ਇਥੇ ਵੀ ਡੇਅਰੀ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੇ ਉਹਨਾਂ ਨੇ ਕਾਰਵਾਈ ਕੀਤੀ ਹੈ ਅਤੇ ਲੁਧਿਆਣਾ ਤੇ ਬਾਹਰ ਤੋਂ ਦੇਸੀ ਘਿਓ ਲਿਆਂਦਾ ਗਿਆ ਸੀ ਅਤੇ ਹੋਰ ਵੀ ਖਾਣ ਵਾਲਾ ਕਾਫੀ ਸਮਾਨ ਮਿਲਿਆ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਐਸੋਸੀਏਸ਼ਨ ਦੇ ਮੈਂਬਰਾਂ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਸਬਜੀ ਮੰਡੀ ਵਿੱਚ ਸਿਹਤ ਵਿਭਾਗ ਨਾਲ ਕਾਰਵਾਈ ਕਰਵਾਈ ਅਤੇ ਹੁਣ ਉਹਨਾਂ ਨੂੰ ਪਤਾ ਲੱਗਾ ਸੀ ਕਿ ਲੱਕੜ ਬਾਜ਼ਾਰ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਬਾਹਰੋਂ ਪਨੀਰ ਅਤੇ ਦੇਸੀ ਘਿਓ ਦਾ ਹੈ ਜਿਸ ਤੋਂ ਬਾਅਦ ਇਥੇ ਛਾਪੇਮਾਰੀ ਕੀਤੀ ਤੇ ਇਥੇ ਦੇਖਿਆ ਕਿ ਹਾਲਤ ਬੜੇ ਖਰਾਬ ਨੇ ਅਤੇ ਉਹਨਾਂ ਨੇ ਕਿਹਾ ਕਿ ਹੁਣ ਉਹ ਉਹਨਾਂ ਪੈਲਸਾਂ ਵਾਲਿਆਂ ਦੇ ਖਿਲਾਫ ਵੀ ਸਿਹਤ ਵਿਭਾਗ ਤੋਂ ਕਾਰਵਾਈ ਕਰਾਉਣਗੇ ਜੋ ਕਿ ਲੋਕਾਂ ਤੋਂ ਸ਼ੁੱਧ ਸਮਾਨ ਦੇ ਪੈਸੇ ਲੈਂਦੇ ਹਨ ਅਤੇ ਨਕਲੀ ਪਨੀਰ ਖੋਆ ਦੁੱਧ ਵਿਆਹ ਦੇ ਸਮੇਂ ਵਰਤਦੇ ਹਨ।
ਵੀਡੀਓ ਲਈ ਕਲਿੱਕ ਕਰੋ -:
