ਸਿਵਲ ਹਸਪਤਾਲ ਡੇਰਾ ਬੱਸੀ ਵਿਖੇ ਦੋ ਧਿਰਾਂ ਦੀ ਆਪਸ ਵਿਚ ਲੜਾਈ ਹੋਈ ਤੇ ਉਸ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਅੱਜ ਮੈਨੂੰ ਖਬਰ ਮਿਲੀ ਸੀ ਕਿ ਕੁਝ ਵਿਅਕਤੀਆਂ ਨੇ ਹਸਪਤਾਲ ਅੰਦਰ ਆ ਕੇ ਝਗੜਾ ਕੀਤਾ ਹੈ ਤੇ ਸਟਾਫ ਨੂੰ ਡਰਾਇਆ ਧਮਕਾਇਆ ਵੀ। ਦੋਵੇਂ ਧਿਰਾਂ ਨੇ ਐਮਰਜੈਂਸੀ ਵਾਰਡ ਵਿਚ ਵੀ ਲੜਾਈ ਕੀਤੀ ਤੇ ਭੰਨ-ਤੋੜ ਕੀਤੀ। ਮੈਂ ਤੁਰੰਤ ਪੂਰੇ ਮਾਮਲੇ ਦਾ ਨੋਟਿਸ ਲਿਆ ਐੱਸਐੱਸਪੀ ਤੇ ਡਿਪਟੀ ਕਮਿਸ਼ਨਰ ਨੇ ਅਲਰਟ ਕਰਕੇ ਉਥੇ ਭੇਜਿਆ।
ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਤੁਸੀਂ ਹਸਪਤਾਲ ਵਿਚ ਜਾ ਕੇ ਹਿੰਸਾ ਕਰਦੇ ਹੋ, ਪ੍ਰਾਪਰਟੀ ਦੀ ਭੰਨ-ਤੋੜ ਕਰਦੇ ਹੋ ਤਾਂ ਜਾਂ ਸਟਾਫ ਨੂੰ ਡਰਾਉਂਦੇ-ਧਮਕਾਉਂਦੇ ਹੋ ਤਾਂ ਦੋਵੇਂ ਧਿਰਾਂ ਉਤੇ ਪਰਚਾ ਦਰਜ ਹੋਵੇਗਾ ਤੇ ਕਿਸੇ ਕਿਸਮ ਦੀ ਰਿਆਇਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ‘ਤੇ ਪਰਚਾ ਦਰਜ ਹੋਵੇਗਾ ਤੇ ਜ਼ਮਾਨਤ ਵੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ‘ਸਰਕਾਰ-ਕਿਸਾਨ ਮਿਲਣੀ’ ਦੌਰਾਨ ਲੁਧਿਆਣਾ ਪਹੁੰਚੇ CM ਮਾਨ, ਝੋਨੇ ਦੀ ਲੁਆਈ ਦੀ ਤਾਰੀਕ ਦਾ ਕੀਤਾ ਐਲਾਨ
ਮੰਤਰੀ ਬਲਬੀਰ ਸਿੰਘ ਨੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਹਸਪਤਾਲ ਸ਼ਾਂਤਮਈ ਥਾਂ ਹੁੰਦੀ ਹੈ ਜਿਥੇ ਲੋਕ ਆਪਣਾ ਇਲਾਜ ਕਰਵਾਉਣ ਆਉਂਦੇ ਹਨ, ਜਿਥੇ ਕਿਸੇ ਤਰ੍ਹਾਂ ਦੀ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
