‘Health Sakhis’ to take care : ਚੰਡੀਗੜ੍ਹ : ਮਿਲਟਰੀ ਸਟੇਸ਼ਨਾਂ ’ਚ ਮੌਜੂਦ ਵੱਖ-ਵੱਖ ਕਾਲੋਨੀਆਂ ਅਤੇ ਕੁਆਰਟਰਾ ਵਿੱਚ ਟ੍ਰੇਂਡ ’ਸਿਹਤ ਸਖੀਆਂ’ ਹੁਣ ਉਨ੍ਹਾਂ ਜਵਾਨਾਂ ਦੀਆਂ ਪਤਨੀਆਂ ਤੇ ਬੱਚਿਆਂ ਦੀ ਸਿਹਤ ਦਾ ਧਇਆ ਰੱਖਣਗੀਆਂ, ਜੋ ਸਰਹੱਦਾਂ ’ਤੇ ਤਾਇਨਾਤ ਹਨ। ਇਸ ਕੰਮ ਲਈ ਅਜਿਹੀਆਂ ਕਾਲੋਨੀਆਂ ਅਤੇ ਕੁਆਰਟਰਾਂ ਵਿੱਚ ਬਾਕਾਇਦਾ ਸਿਹਤ ਸਖੀਆਂ ਦੀ ਨਿਯੁਕਤੀ ਕੀਤੀ ਜਾਵੇਗੀ। ਇਹ ਪਹਿਲ ਆਰਮੀ ਵਾਈਵਸ ਵੈੱਲਫੇਅਰ ਐਸੋਸੀਏਸ਼ਨ (ਆਵਾ) ਵੱਲੋਂ ਕੀਤੀ ਜਾ ਰਹੀ ਹੈ।
ਐਸੋਸੀਏਸ਼ਨ ਗੈਰ-ਲਾਭਕਾਰੀ ਸੰਗਠਨ ਹੈ ਜੋ ਜਵਾਨਾਂ ਦੀਆਂ ਪਤਨੀਆਂ, ਬੱਚੀਆਂ ਤੇ ਉਨ੍ਹਾਂ ’ਤੇ ਨਿਰਭਰ ਲੋਕਾਂ ਦੀ ਮਦ ਤੇ ਕਲਿਆਣ ਲਈ ਕੰਮ ਕਰਦਾ ਹੈ। ਇਸ ਦੀ ਸਥਾਪਨਾ 1966 ਵਿੱਚ ਹਈ ਸੀ। ਐਸੋਸੀਏਸ਼ਨ ਦਾ ਟੀਚਾ ਜੰਗ ਵਿੱਚ ਮਾਰੇ ਗਏ ਫੌਜੀਆਂ ਦੀਆਂ ਵਿਧਵਾਵਾਂ ਅਤੇ ਜੰਗ ਪੀੜਤਾਂ ਦੇ ਮੁੜਵਸੇਬਾ ਵੀ ਹੈ। ਇਸ ਤੋਂ ਇਲਾਵਾ, ਸੰਘ ਵਪਾਰਿਕ ਟ੍ਰੇਨਿੰਗ ਦਾ ਆਯੋਜਨ ਕਰਦਾ ਹੈ ਅਤੇ ਲਾਭਪਾਤਰੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਚੀਫ ਆਫ ਆਰਮੀ ਸਟਾਫ ਦੀ ਪਤਨੀ ਇਸ ਐਸੋਸੀਏਸ਼ਨ ਦੀ ਪ੍ਰੈ਼ਜ਼ੀਡੈਂਟ ਹੁੰਦੀ ਹੈ। ਆਵਾ ਦੀ ਪ੍ਰੈਜ਼ੀਡੈਂਟ ਵੀਨਾ ਨਰਵਣੇ ਨੇ ਐਸੋਸੀਏਸ਼ਨ ਦੀ ਇਸ ਪਹਿਲ ਨੂੰ ਕੋਰੋਨਾ ਕਾਲ ਵਿੱਚ ਬਹੁਤ ਹੀ ਅਹਿਮ ਕਦਮ ਦੱਸਿਆ ਹੈ। ਵੱਖ-ਵੱਖ ਮਿਲਟਰੀ ਸਟੇਸ਼ਨਾਂ ਵਿੱਚ ਬਹੁਤ ਸਾਰੇ ਜਵਾਨ ਸਰਹੱਦਾਂ ’ਤੇ ਤਾਇਨਾਤ ਹੁੰਦੇ ਹਨ। ਪਰ ਉਨ੍ਹਾਂ ਦੇ ਬੱਚੇ ਤੇ ਪਤਨੀਆਂ ਮਿਲਟਰੀ ਸਟੇਸ਼ਨਾਂ ਵਿੱਚ ਬਣੇ ਕੁਆਰਟਰਾਂ ਤੇ ਕਾਲੋਨੀਆਂ ਵਿੱਚ ਰਹਿੰਦੀਆਂ ਹਨ। ਸਥਾਨਕ ਮਿਲਟਰੀ ਅਥਾਰਿਟੀ ਵੱਲੋਂ ਇਨ੍ਹਾਂ ਦਾ ਪੂਰਾ ਧਿਆਨ ਵੀ ਰੱਖਿਆ ਜਾਂਦਾ ਹੈ।