ਮਾਰਚ ਦੀ ਸ਼ੁਰੂਆਤ ਨਾਲ ਹੀ ਪੰਜਾਬ ਵਿਚ ਗਰਮੀ ਦਾ ਅਸਰ ਵਧਣ ਲੱਗਾ ਹੈ। ਅੰਮ੍ਰਿਤਸਰ ਵਿਚ ਦਿਨ ਸਮੇਂ ਪਾਰਾ 30 ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਲੋਕਾਂ ਨੂੰ ਦੁਪਹਿਰ ਵਿਚ ਤੇਜ਼ ਧੁੱਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰ ਦੇ ਸਮੇਂ ਮੌਸਮ ਸਾਧਾਰਨ ਰਹਿੰਦਾ ਹੈ ਪਰ ਦੁਪਹਿਰ ਹੁੰਦੇ-ਹੁੰਦੇ ਧੁੱਪ ਤਿੱਖੀ ਹੋ ਜਾਂਦੀ ਹੈ।
ਸ਼ਹਿਰ ਦੇ ਬਾਜ਼ਾਰਾਂ ਤੇ ਸੜਕਾਂ ‘ਤੇ ਦੁਪਹਿਰ ਦੇ ਸਮੇਂ ਆਵਾਜਾਈ ਕੁਝ ਘੱਟ ਦਿਖਾਈ ਦੇ ਰਹੀ ਹੈ ਤੇ ਲੋਕ ਸਿਰ ਢੱਕ ਕੇ ਘਰਾਂ ਤੋਂ ਨਿਕਲ ਰਹੇ ਹਨ। ਠੰਡਾ ਪਾਣੀ ਤੇ ਜੂਸ ਦੀਆਂ ਦੁਕਾਨਾਂ ‘ਤੇ ਵੀ ਲੋਕਾਂ ਦੀ ਆਵਾਜਾਈ ਵਧਣ ਲੱਗੀ ਹੈ।

ਮੌਸਮ ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਗਰਮੀ ਹੋਰ ਵਧ ਸਕਦੀ ਹੈ। ਸਾਫ ਆਸਾਮਨ ਤੇ ਲਗਾਤਾਰ ਤੇਜ਼ ਧੁਪ ਕਾਰਨ ਗਰਮੀ ਦਾ ਅਸਰ ਹੌਲੀ-ਹੌਲੀ ਵਧਣ ਲੱਗਾ ਹੈ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਦੁਪਹਿਰ ਦੇ ਸਮੇਂ ਧੁੱਪ ਤੋਂ ਬਚਣ, ਪਾਣੀ ਪੀਣ ਤੇ ਲੋੜ ਪੈਣ ‘ਤੇ ਹੀ ਘਰ ਤੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ। 14 ਮਾਰਚ ਤਕ ਮੀਂਹ ਦੀ ਸੰਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ : ਜੰਡਿਆਲਾ ਗੁਰੂ : ਚੂੜੇ ਵਾਲੀ ਕੁੜੀ ਦੀ ਸਹੁਰੇ ਘਰੋਂ ਮਿਲੀ ਦੇ/ਹ, ਧੀ ਦੇ ਪਰਿਵਾਰ ਵਾਲਿਆਂ ਨੇ ਸਹੁਰੇ ਪਰਿਵਾਰ ‘ਤੇ ਲਗਾਏ ਦੋਸ਼
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿਸੂਬੇ ਵਿਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਅਗਲੇ 4 ਦਿਨਾਂ ਤੱਕ ਅਧਿਕਤਮ ਤਾਪਮਾਨ ਵਿਚ ਹੌਲੀ-ਹੌਲੀ 1-2 ਡਿਗਰੀ ਸੈਲਸੀਅਸ ਤੱਕ ਵਾਧਾ ਹੋ ਸਕਦਾ ਹੈ। ਇਸ ਦੇ ਤਾਪਮਾਨ ਵਿਚ 2-3 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ। ਅਗਲੇ 4 ਦਿਨਾਂ ਤੱਕ ਅਧਿਕਤਮ ਤੇ ਨਿਊਨਤਮ ਤਾਪਮਾਨ ਵਿਚ 5 ਤੋਂ 7 ਡਿਗਰੀ ਸੈਲਸੀਅਸ ਵਧ ਰਹਿਣ ਦਾ ਅਨੁਮਾਨ ਹੈ।
ਵੀਡੀਓ ਲਈ ਕਲਿੱਕ ਕਰੋ -:
























