ਪੰਜਾਬ ਵਿਚ ਗਰਮੀ ਫਿਰ ਤੋਂ ਵੱਟ ਕੱਢੇਗੀ। ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਲਈ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਇਨ੍ਹੀਂ ਦਿਨੀਂ ਬਹੁਤ ਗਰਮੀ ਹੈ। ਪੰਜ ਦਿਨਾਂ ਬਾਅਦ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। 1 ਮਈ ਤੋਂ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਹਾਲਾਂਕਿ ਮੌਸਮ ਵਿਭਾਗ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਹਨ੍ਹੇਰੀ,ਬਿਜਲੀ ਡਿੱਗਣ ਤੇ ਤੇਜ਼ ਹਵਾਵਾਂ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਵਿਚ ਔਸਤ ਅਧਿਕਤਮ ਤਾਪਮਾਨ ਵਿਚ 0.3 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ। ਫਿਰ ਵੀ ਤਾਪਮਾਨ ਸਾਧਾਰਨ ਤੋਂ 2.8 ਡਿਗਰੀ ਸੈਲਸੀਅਨ ਵੱਧ ਬਣਿਆ ਹੋਇਆ ਹੈ। ਸੂਬੇ ਵਿਚ ਸਭ ਤੋਂ ਵਧ ਤਾਪਮਾਨ 42.9 ਡਿਗਰੀ ਬਠਿੰਡਾ ਵਿਚ ਦਰਜ ਕੀਤਾ ਗਿਆ।![]()
ਮੌਸਮ ਵਿਭਾਗ ਮੁਤਾਬਕ 1 ਮਈ 2025 ਤੱਕ ਲੂ ਦਾ ਅਸਰ ਰਹੇਗਾ। ਇੰਨਾ ਹੀ ਨਹੀਂ 1 ਮਈ ਨੂੰ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਹਨ੍ਹੇਰੀ, ਬਿਜਲੀ ਡਿਗਣ ਤੇ ਤੇਜ਼ ਹਵਾਵਾਂ ਚੱਲਣ ਦਾ ਅਲਰਟ ਹੈ ਜਦੋਂ ਕਿ ਹੋਰ ਜ਼ਿਲ੍ਹਿਆਂ ਵਿਚ ਲੂ ਦੀ ਸਥਿਤੀ ਦੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਗੰ.ਨਮੈਨ ਦੀ ਗੋ.ਲੀ ਲੱਗਣ ਨਾਲ ਮੌ.ਤ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
28 ਅਪ੍ਰੈਲ ਨੂੰ ਪੰਜਾਬ ਦੇ ਉੱਤਰੀ ਜ਼ਿਲ੍ਹਿਆਂ ਜਿਵੇਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਵਿਚ ਮੌਸਮ ਸਾਧਾਰਨ ਰਹੇਗਾ ਜਦੋਂ ਕਿ ਦੱਖਣੀ ਜ਼ਿਲ੍ਹਿਆਂ ਜਿਵੇਂ ਫਾਜਿਲਕਾ, ਬਠਿੰਡਾ, ਫਰੀਦਕੋਟ ਵਿਚ ਲੂ ਨੂੰ ਲੈ ਕੇ ਅਲਰਟ ਹੈ।
ਵੀਡੀਓ ਲਈ ਕਲਿੱਕ ਕਰੋ -:
























