ਦੀਵਾਲੀ ਵਾਲੇ ਦਿਨ ਮੋਗਾ ਦੇ ਥਾਣਾ ਸਮਾਲਸਰ ਅਧੀਨ ਆਉਂਦੇ ਖੇਤਰ ਪੰਡਗਰਾਈਂ ਖੁਰਦ ਵਿਚ ਵੱਡਾ ਹਾਦਸਾ ਵਾਪਰ ਗਿਆ। ਦੋ ਬਾਈਕ ਸਵਾਰਾਂ ਦੀ ਟੱਕਰ ਹੋ ਗਈ ਤੇ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪੰਕਜ ਵਾਸੀ ਗੰਗਾਨਗਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਲਾਅ ਕਾਲਜ ਦਾ ਵਿਦਿਆਰਥੀ ਸੀ।
ਜਾਣਕਾਰੀ ਦਿੰਦਿਆਂ ਸਹਾਇਕ ਪੁਲਿਸ ਥਾਣੇਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਅੰਕਿਤ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਪੰਕਜ ਨਾਲ ਆਪਣੀ ਬਾਈਕ ‘ਤੇ ਗੰਗਾਨਗਰ ਜਾ ਰਿਹਾ ਸੀ ਜਦੋਂ ਉਹ ਪੰਜਗਰਾਈਂ ਬਾਰਡਰ ‘ਤੇ ਪਹੁੰਚੇ ਤਾਂ ਗਲਤ ਸਾਈਡ ਤੋਂ ਲਾਪ੍ਰਵਾਹੀ ਨਾਲ ਮੋਟਸਾਈਕਲ ਚਲਾ ਰਹੇ ਮੁਲਜ਼ਮ ਨੇ ਉਨ੍ਹਾਂ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ। ਪੁਲਿਸ ਨੇ ਮ੍ਰਿਤਕ ਦੇ ਦੋਸਤ ਅੰਕਿਤ ਕੁਮਾਰ ਵਾਸੀ ਬਿਹਾਰ ਦੀ ਸ਼ਿਕਾਇਤ ‘ਤੇ ਮੁਲਜ਼ਮ ਲਖਵੀਰ ਸਿੰਘ ਵਾਸੀ ਪਿੰਡ ਭਿੰਡਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।