Heavy rain in different : ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੱਜ ਐਤਵਾਰ ਨੂੰ ਭਾਰੀ ਮੀਂਹ ਪਿਆ। ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਦੱਸਣਯੋਗ ਹੈ ਕਿ ਇਨ੍ਹਾਂ ਵਿੱਚ ਜਲੰਧਰ, ਅੰਮ੍ਰਿਤਸਰ, ਫਿਰੋਜ਼ੁਪਰ ਅਜਨਾਲਾ, ਤਰਨਤਾਰਨ ਅਤੇ ਫਰੀਦਕੋਟ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਈ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋਈ, ਜਿਸ ਨਾਲ ਮੌਸਮ ਦਾ ਮਿਜਾਜ਼ ਇਕਦਮ ਬਦਲ ਗਿਆ। ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ, ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਦਿੱਲੀ-ਐਨਸੀਆਰ, ਪੰਜਾਬ ਅਤੇ ਹਰਿਆਣਾ ਵਿਚ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਸੀ।
ਦੱਸਣਯੋਗ ਹੈ ਕਿ ਕਈ ਥਾਵਾਂ ‘ਤੇ ਇਕਦਮ ਇੰਨੇ ਗੂੜੇ ਬੱਦਲ ਛਾ ਗਏ ਹਨੇਰਾ ਹੀ ਹੋ ਗਿਆ। ਉਥੇ ਹੀ ਪੰਜਾਬ ਵਿੱਚ ਅੱਜ ਸਵੇਰੇ ਦੀਵਾਲੀ ਕਾਰਨ ਹੋਏ ਪ੍ਰਦੂਸ਼ਣ ਦੇ ਚੱਲਦਿਆਂ ਕਾਫੀ ਧੂੰਆਂ ਦਿਖਾਈ ਦੇ ਰਿਹਾ ਸੀ, ਬਾਰਿਸ਼ ਪੈਣ ਨਾਲ ਹੁਣ ਵਾਤਾਵਰਣ ਦੀ ਵਿਜ਼ੀਬਿਲਟੀ ਵਿੱਚ ਵੀ ਕੁਝ ਸੁਧਾਰ ਆਇਆ ਹੈ। ਆਈਐਮਡੀ ਦੇ ਵਾਤਾਵਰਣ ਅਤੇ ਖੋਜ ਕੇਂਦਰ ਦੇ ਮੁਖੀ ਡਾ. ਵੀ ਕੇ ਸੋਨੀ ਨੇ ਕਿਹਾ ਕਿ ਦਿੱਲੀ ਐਨਸੀਆਰ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਅੱਜ ਮੀਂਹ ਪੈਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਕਾਰਨ ਦਿੱਲੀ ਵਿਚ ਹਵਾ ਦੀ ਗੁਣਵੱਤਾ ਵਿਚ ਸੁਧਾਰ ਹੋਏਗਾ।
ਇਸੇ ਤਰ੍ਹਾਂ ਭਾਰਤੀ ਮੌਸਮ ਵਿਭਾਗ ਨੇ ਕਿਹਾ ਸੀ, “ਅਗਲੇ 2 ਘੰਟਿਆਂ ਖਰਥਲ (ਰਾਜਸਥਾਨ), ਤਿਜਾਰਾ, ਬਾਵਾਲ, ਰੇਵਾੜੀ, ਨਾਰਨੌਲ, ਨੂਹ, ਸੋਹਨਾ, ਮਨੇਸਰ ਵਿੱਚ ਭਿਵਾਨੀ, ਮਹਿੰਦਰਗੜ੍ਹ, ਆਦਮਪੁਰ, ਫਤਿਹਾਬਾਦ, ਹਿਸਾਰ (ਹਰਿਆਣਾ) ਦੇ ਆਸ ਪਾਸ ਦੇ ਖੇਤਰਾਂ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੇ ਨਾਲ ਤੂਫਾਨ ਆਉਣ ਦੀ ਸੰਭਾਵਨਾ ਪ੍ਰਗਟਾਈ। ਦੀਵਾਲੀ ਤੋਂ ਬਾਅਦ ਦੀ ਰਾਸ਼ਟਰੀ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਖ਼ਰਾਬ ਹੋ ਗਈ ਕਿਉਂਕਿ ਐਤਵਾਰ ਸਵੇਰੇ ਕੌਮੀ ਰਾਜਧਾਨੀ ਵਿਚ ਧੂੰਏਂ ਦੀ ਸੰਘਣੀ ਚਾਦਰ ਛਾਈ ਹੋਈ ਸੀ। ਮੀਂਹ ਨਾਲ ਇਸ ਪ੍ਰਦੂਸ਼ਣ ਦੇ ਪੱਧਰ ਵਿੱਚ ਕਮੀ ਆਏਗੀ। ਇਥੇ ਤੁਹਾਨੂੰ ਦੱਸ ਦੇਈਏ ਕਿ ਉੱਤਰ ਭਾਰਤ ਵਿਚ ਲੰਬੇ ਸਮੇਂ ਤੋਂ ਮੀਂਹ ਨਹੀਂ ਪਿਆ ਸੀ। ਚੰਡੀਗੜ੍ਹ ਵਿੱਚ ਸਤੰਬਰ ਦੇ ਪਹਿਲੇ ਹਫ਼ਤੇ ਬਾਰਿਸ਼ ਹੋਈ। ਉਸ ਦੇ ਬਾਅਦ ਤੋਂ ਹੀ ਇਹ ਸੁੱਕਿਆ ਹੋਇਆ ਹੈ। ਮਾਨਸੂਨ ਦੇ ਜਾਣ ਤੋਂ ਬਾਅਦ ਤਿੰਨ ਤੋਂ ਚਾਰ ਵਾਰ ਆਈ, ਪਰ ਕਮਜ਼ੋਰ ਹੋਣ ਕਾਰਨ ਉੱਚਾਈ ਵਾਲੇ ਖੇਤਰ ਵਿੱਚ ਸਿਰਫ ਬਰਫਬਾਰੀ ਹੋਈ।