ਉਤਰਾਖੰਡ ਦੇ ਰੁਦਰਪ੍ਰਯਾਗ ਦੇ ਗੌਰੀਕੁੰਡ ਵਿਚ ਵੱਡਾ ਹਾਦਸਾ ਵਾਪਰਿਆ ਹੈ। ਅੱਜ ਸਵੇਰੇ-ਸਵੇਰੇ ਕੇਦਾਰਨਾਥ ਜਾ ਰਿਹਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਹੈਲੀਕਾਪਟਰ ਵਿਚ ਕੁੱਲ 7 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ 6 ਦੀ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕਾਂ ਵਿਚ 23 ਮਹੀਨੇ ਦਾ ਬੱਚਾ ਵੀ ਸ਼ਾਮਲ ਹੈ। NDRF ਤੇ SDRF ਟੀਮਾਂ ਨੂੰ ਮੌਕੇ ਲਈ ਰਵਾਨਾ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਐਤਵਾਰ ਸਵੇਰੇ ਆਰੀਅਨ ਕੰਪਨੀ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿE। ਗੌਰੀਕੁੰਡ ਖੇਤਰ ਵਿਚ ਇਹ ਹਾਦਸਾ ਹੋਇਆ ਹੈ। ਘਟਨਾ ਸਵੇਰੇ 5.30 ਵਜੇ ਦੀ ਦੱਸੀ ਜਾ ਰਹੀ ਹੈ। ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀ ਵਜ੍ਹਾ ਖਰਾਬ ਮੌਸਮ ਦੱਸੀ ਜਾ ਰਹੀ ਹੈ। ਹੈਲੀਕਾਪਟਰ ਨੋਡਲ ਅਧਿਕਾਰੀ ਰਾਹੁਲ ਚੌਬੇ ਨੇ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀ ਪੁਸ਼ਟੀ ਕੀਤੀ ਹੈ। ਗੌਰੀਕੁੰਡ ਦੇ ਉਪਰ ਘਾਹ ਕੱਟ ਰਹੀਆਂ ਨੇਪਾਲੀ ਮੂਲ ਦੀਆਂ ਔਰਤਾਂ ਨੇ ਹੈਲੀਕਾਪਟਰ ਕ੍ਰੈਸ਼ ਹੋਣ ਦੀ ਸੂਚਨਾ ਦਿੱਤੀ। ਜਾਣਕਾਰੀ ਮੁਤਾਬਕ ਹਾਦਸੇ ਵਿਚ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ 23 ਮਹੀਨੇ ਦਾ ਬੱਚਾ ਵੀ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -:
























