ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਕਾਲੀ ਮਾਤਾ ਮੰਦਰ ਦੇ ਬਾਹਰ ਹਿੰਦੂ ਲੀਡਰ ਬ੍ਰਹਮਨਿੰਦ ਗਿਰੀ ਪੰਡਿਤ ਗੱਗੀ ‘ਤੇ ਹਮਲਾ ਕੀਤਾ ਗਿਆ ਹੈ। ਦਰਅਸਲ ਤਿੱਖੀ ਬਹਿਸ ਦੇ ਬਾਅਦ ਇਹ ਗੱਲ ਹੱਥੋਂਪਾਈ ਤੱਕ ਪਹੁੰਚ ਗਈ।
ਪੁਲਿਸ ਅਧਿਕਾਰੀ ਮੌਕੇ ਉਤੇ ਮੌਜੂਦ ਹਨ। ਉਨ੍ਹਾਂ ਦੀ ਮੌਜੂਦਗੀ ਵਿਚ ਹੀ ਵਿਅਕਤੀ ਵੱਲੋਂ ਪੰਡਿਤ ‘ਤੇ ਹਮਲਾ ਕੀਤਾ ਗਿਆ ਤੇ ਜਦੋਂ ਇਸ ਬਾਬਤ ਪੰਡਿਤ ਗੱਗੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਡੀਸੀ ਸਾਹਿਬ ਨਾਲ ਮੁਲਾਕਾਤ ਦਾ ਸਮਾਂ ਰੱਖਿਆ ਗਿਆ ਸੀ ਤੇ ਉਹ ਮੰਦਰ ਦੇ ਬਾਹਰ ਹੀ ਮੌਜੂਦ ਸਨ ਤੇ ਇਸੇ ਦਰਮਿਆਨ ਇਕ ਵਿਅਕਤੀ ਨੇ ਕੁਝ ਸਾਥੀਆਂ ਨਾਲ ਮਿਲ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।
ਪੁਲਿਸ ਦਾ ਇਸ ਮਾਮਲੇ ਵਿਚ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਕਢਵਾ ਲਈ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
