HIV+ Blood Transfusion Case in Bathinda : ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇੱਕ 7 ਸਾਲਾ ਬੱਚੀ ਨੂੰ ਗਲਤ ਖੂਨ ਚੜ੍ਹਾਉਣ ਦੇ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਵਿਭਾਗੀ ਜਾਂਚ ਵਿੱਚ ਸਾਡਾ ਕੋਈ ਵੀ ਪੱਖ ਨਹੀਂ ਰਖਿਆ ਗਿਆ। ਉਨ੍ਹਾਂ ਦੋਸ਼ੀ ਬਲੱਡ ਬੈਂਕ ਮੁਲਾਜ਼ਮਾਂ ਖਿਲਾਫ ਕਤਲ ਕਤਲ ਦਾ ਮਾਮਲਾ ਦਰਜ ਰਨ ਦੀ ਮੁੱਖ ਮੰਤਰੀ ਨੂੰ ਮੰਗ ਕੀਤੀ ਹੈ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚੇ ਨਾਲ ਜੋ ਕੁਝ ਵੀ ਵਾਪਰਿਆ ਹੈ ਉਹ ਵਿਭਾਗੀ ਲਾਪ੍ਰਵਾਹੀ ਦੀ ਇਕ ਵੱਡੀ ਮਿਸਾਲ ਹੈ। ਮਾਸੂਮ ਦੀ ਜ਼ਿੰਦਗੀ ਦੇ ਨਾਲ-ਨਾਲ ਪਰਿਵਾਰ ਮਾਨਸਿਕ ਤੌਰ ’ਤੇ ਤਸੀਹੇ ਝੱਲ ਰਿਹਾ ਹੈ। ਪੀੜਤ ਲੜਕੀ ਦੇ ਪਿਤਾ ਨੇ ਹੁਣ ਵਿਭਾਗ ਤੋਂ ਲੜਕੀ ਦੇ ਇਲਾਜ ਦਾ ਸਾਰਾ ਖਰਚਾ ਚੁੱਕਣ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਦਖਲ ਦਿੱਤਾ ਹੈ ਅਤੇ ਇਨਸਾਫ ਦੀ ਅਪੀਲ ਕੀਤੀ ਹੈ।
ਸਿਵਲ ਹਸਪਤਾਲ ਵਿਚ ਸੱਤ ਸਾਲ ਦੀ ਇਕ ਲੜਕੀ ਨੂੰ ਐਚਆਈਵੀ-ਪਾਜ਼ੇਟਿਵ ਖੂਨ ਚੜ੍ਹਾਉਣ ਦੇ ਮਾਮਲੇ ਵਿਚ ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਬਲੱਡ ਬੈਂਕ ਦੇ ਕਰਮਚਾਰੀਆਂ ਨੇ ਆਪਸੀ ਰੰਜਿਸ਼ ਕੱਢਣ ਲਈ ਉਨ੍ਹਾਂ ਦੀ ਧੀ ਦੀ ਬਲੀ ਦੇ ਦਿੱਤੀ। ਬੱਚੇ ਦੇ ਪਿਤਾ ਨੇ ਕਿਹਾ ਕਿ ਇਹ ਗਲਤੀ ਨਹੀਂ ਜਾਣ ਬੁੱਝ ਕੇ ਕੀਤਾ ਗਿਆ ਹੈ, ਜਿਸ ਲਈ ਮੁਲਜ਼ਮ ਖ਼ਿਲਾਫ਼ ਕਤਲ ਦੀ ਸਾਜਿਸ਼ ਤਹਿਤ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।
ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਲੜਕੀ ਜਨਮ ਤੋਂ ਹੀ ਥੈਲੀਸੀਮੀਆ ਬਿਮਾਰੀ ਤੋਂ ਪੀੜਤ ਹੈ। ਮਾਸੂਮ ਦਾ ਬਲੱਡ ਗਰੁੱਪ ਓ ਪਾਜ਼ੀਟਿਵ ਹੈ। ਇਸ ਕਾਰਨ ਉਨ੍ਹਾਂ ਨੂੰ ਬਲੱਡ ਬੈਂਕ ਤੋਂ ਖੂਨ ਲੈਣ ਲਈ ਹਰ ਮਹੀਨੇ ਬਲੱਡ ਬੈਂਕ ਜਾਣਾ ਪੈਂਦਾ ਹੈ। ਇਸ ਵਾਰ 3 ਅਕਤੂਬਰ ਨੂੰ ਜਦੋਂ ਉਹ ਆਪਣੀ ਧੀ ਲਈ ਖੂਨ ਲੈਣ ਲਈ ਬਲੱਡ ਬੈਂਕ ਗਿਆ ਤਾਂ ਲੈਬ ਟੈਕਨੀਸ਼ੀਅਨ ਬਲਦੇਵ ਸਿੰਘ ਅਤੇ ਉਥੇ ਤਾਇਨਾਤ ਹੋਰ ਦੋਸ਼ੀ ਸਟਾਫ ਨੇ ਖੂਨਦਾਨ ਕਰਨ ਵਾਲੇ ਦੀ ਜਾਂਚ ਕੀਤੇ ਬਗੈਰ ਬੱਚੀ ਨੂੰ ਖੂਨ ਚੜ੍ਹਾਇਆ।