ਤਲਵਾਰ ਦਿਖਾ ਕੇ ਲੁਟੇਰਿਆਂ ਨੂੰ ਭਜਾਉਣ ਵਾਲੀ ਕੁੜੀ ਦੇ ਮਾਮਲੇ ਨਾਲ ਜੁੜੀ ਵਡੀ ਖਬਰ ਸਾਹਮਣੇ ਆ ਰਹੀ ਹੈ। ਕੁੜੀ ਕੋਲ MLA ਮਨਵਿੰਦਰ ਸਿੰਘ ਗਿਆਸਪੁਰਾ ਨੇ ਮੁਲਾਕਾਤ ਕੀਤੀ ਹੈ। ਉਨ੍ਹਾਂ ਵੱਲੋਂ ਕੁੜੀ ਨੂੰ ਮਾਈ ਭਾਗੋ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਵਿਧਾਇਕ ਮਨਵਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਕੁੜੀ ਨੇ ਦੱਸਿਆ ਕਿ ਮੈਂ ਭਲਵਾਨਾਂ ਦੇ ਪਰਿਵਾਰ ਵਿਚੋਂ ਹਾਂ। ਮੇਰੇ ਪਿਤਾ ਜੀ ਭਲਵਾਨ ਸਨ ਤੇ ਮੇਰੇ ਭਰਾ ਜੀ ਵੀ ਕੁਸ਼ਤੀ ਕਰਵਾਉਂਦੇ ਹਨ ਤੇ ਸਾਡੇ ਘਰ ਵਿਚ ਹਮੇਸ਼ਾ ਵਿਆਹ ਵਰਗਾ ਮਾਹੌਲ ਹੁੰਦਾ ਹੈ।
ਦੱਸ ਦੇਈਏ ਕਿ ਪੰਜਾਬ ਵਿੱਚ ਇੱਕ ਐਨਆਰਆਈ ਔਰਤ ਦੀ ਬਹਾਦਰੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਲੁਧਿਆਣਾ ਦੇ ਡੇਹਲੋਂ ਦੀ ਹੈ। ਵੀਡੀਓ ਵਿੱਚ ਔਰਤ ਤਲਵਾਰ ਲੈ ਕੇ ਲੁਟੇਰਿਆਂ ਦਾ ਪਿੱਛਾ ਕਰਦੀ ਦਿਖਾਈ ਦੇ ਰਹੀ ਹੈ। ਜਾਣਕਾਰੀ ਮੁਤਾਬਕ ਉਹ ਐਨਆਰਆਈ ਹੈ ਅਤੇ ਆਸਟ੍ਰੇਲੀਆ ਤੋਂ ਆਈ ਹੈ। ਵੀਡੀਓ ਵਿੱਚ ਮੋਟਰਸਾਈਕਲ ‘ਤੇ ਦੋ ਲੁਟੇਰੇ ਕਾਰ ਦੀ ਖਿੜਕੀ ‘ਤੇ ਆਂਡੇ ਮਾਰ ਕੇ ਕਾਰ ਸਵਾਰ ਔਰਤਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹਨ। ਕਾਰ ਵਿੱਚ ਸਵਾਰ ਔਰਤਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਕਾਰ ਚਲਾ ਰਹੀ ਐਨਆਰਆਈ ਔਰਤ ਤਲਵਾਰ ਲੈ ਕੇ ਬਾਹਰ ਨਿਕਲਦੀ ਹੈ, ਤਾਂ ਉਸ ਦੇ ਨਾਲ ਬੈਠੀ ਇੱਕ ਬਜ਼ੁਰਗ ਔਰਤ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ।
ਇਹ ਵੀ ਪੜ੍ਹੋ : ਪੱਟੀ : ਨੌਜਵਾਨ ਵੱਲੋਂ ਕੁੜੀ ਦੇ ਸਿਰ ‘ਚ ਗੋ/ਲੀ ਮਾਰਨ ਦੀ ਨਵੀਂ CCTV ਆਈ ਸਾਹਮਣੇ, ਇੰਝ ਦਿੱਤਾ ਵਾਰ.ਦਾਤ ਨੂੰ ਅੰਜਾਮ
ਔਰਤ ਆਪਣੇ ਹੱਥ ਵਿੱਚ ਤਲਵਾਰ ਲੈ ਕੇ ਬਾਹਰ ਨਿਕਲਦੀ ਹੈ ਅਤੇ ਲੁਟੇਰਿਆਂ ਦੇ ਪਿੱਛੇ ਭੱਜਣ ਲੱਗ ਪੈਂਦੀ ਹੈ। ਉਹ ਉਨ੍ਹਾਂ ਨੂੰ ਲਲਕਾਰ ਰਹੀ ਹੈ। ਇਸ ਸਾਰੀ ਘਟਨਾ ਨੂੰ ਕਾਰ ਵਿੱਚ ਇੱਕ ਹੋਰ ਔਰਤ ਨੇ ਸ਼ੂਟ ਕੀਤਾ ਹੈ। ਵਾਇਰਲ ਵੀਡੀਓ ‘ਤੇ ਟੈਕਸਟ ਵੀ ਲਿਖਿਆ ਗਿਆ ਹੈ। ਇਸ ਵਿੱਚ ਲਿਖਿਆ ਹੈ, “ਇਹ ਘਟਨਾ ਕੁਝ ਮਿੰਟ ਪਹਿਲਾਂ ਵਾਪਰੀ ਸੀ। ਔਰਤ ਮੇਰੀ ਇੱਕ ਦੋਸਤ ਹੈ ਜੋ ਆਸਟ੍ਰੇਲੀਆ ਤੋਂ ਆਈ ਸੀ। ਉਹ ਬਹੁਤ ਬ੍ਰੇਵ ਹੈ।”
ਵੀਡੀਓ ਲਈ ਕਲਿੱਕ ਕਰੋ -:
























