ਨਵਜੋਤ ਸਿੰਘ ਮਾਹਲ ਪੀ.ਪੀ.ਐਸ ਐਸ.ਐਸ.ਪੀ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੁਰਮਾਂ ਨੂੰ ਰੋਕਣ ਲਈ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਸ ਮੁਹਿੰਮ ਤਹਿਤ ਅਤੇ ਸ਼੍ਰੀ ਮਨਦੀਪ ਸਿੰਘ ਪੀ.ਪੀ.ਐਸ ਐਸ ਪੀ ਪੀ.ਬੀ.ਆਈ ਹੁਸ਼ਿਆਰਪੁਰ ਦੀ ਸੁਪਰਵੀਜਨ ਅਧੀਨ ਸ਼੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ ਸਹਾਇਕ ਕਪਤਾਨ ਪੁਲਿਸ ਸਬ ਡਵੀਜਨ ਗੜ੍ਹਸ਼ੰਕਰ , ਸ਼੍ਰੀ ਸ਼ਿਵ ਕੁਮਾਰ ਇੰਨ: ਸੀ.ਆਈ.ਏ ਹੁਸ਼ਿਆਰਪੁਰ ਸਮੇਤ ਸੀ.ਆਈ.ਏ ਸਟਾਫ ਨੇ ਦੋਆਬਾ ਏਰੀਆ ਦੇ ਇੱਕ ਨਾਮੀ ਗੈਂਗਸਟਰ ਗੁਰਜਿੰਦਰ ਸਿੰਘ ਉਰਫ ਸੋਨੂੰ ਰੋੜਮਜਾਰੀਆ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਰੋੜ ਮਜਾਰਾ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਇਸਦੇ ਸਾਥੀਆਂ ਯੋਗੇਸ਼ ਕੁਮਾਰ ਉਰਫ ਮੋਨੂੰ ਪੁੱਤਰ ਹਰਦੇਵ ਸਿੰਘ ਵਾਸੀ ਦਾਰਾਪੁਰ ਥਾਣਾ ਗੜ੍ਹਸ਼ੰਕਰ ਅਤੇ ਗੁਰਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਟਾਈ ਥਾਣਾ ਤਿਲਹਰ ਜਿਲ੍ਹਾ ਹਾਂਜਹਾਨਪੁਰ ਉੱਤਰ ਪ੍ਰਦੇਸ਼ ਨੂੰ ਤਿਲਹਰ ਉੱਤਰ ਪ੍ਰਦੇਸ਼ ਤੋਂ ਫੜ ਕੇ ਇਨ੍ਹਾਂ ਪਾਸੋਂ 7 ਪਿਸਤੌਲਾਂ ਸਮੇਤ 18 ਰੋਦ ਜਿੰਦਾ ਬਰਾਮਦ ਕਰਕੇ ਇੱਕ ਬੜੀ ਕਾਮਯਾਬੀ ਹਾਸਿਲ ਕੀਤੀ ਹੈ ।
ਗੁਰਜਿੰਦਰ ਸਿੰਘ ਉਰਫ ਸੋਨੂੰ ਰੋੜਮਜਾਰੀਆਂ ਜੋ ਕਿ ਇੱਕ ਏ ਕੈਟਾਗਿਰੀ ਦਾ ਖਤਰਨਾਕ ਗੈਂਗਸਟਰ ਹੈ ਅਤੇ ਖਤਰਨਾਕ ਗੈਂਗਸਟਰ ਪ੍ਰੀਤ ਸੇਖੋਂ ਜੋ ਕਿ ਜਿਲ੍ਹਾ ਅਮ੍ਰਿਤਸਰ ਅਤੇ ਤਰਨਤਾਰਨ ਦੇ ਏਰੀਆ ਵਿੱਚ ਕਤਲ ਅਤੇ ਸ਼ਰੇਆਮ ਗੋਲੀਆਂ ਚਲਾਕੇ ਕਾਫੀ ਦਹਿਸ਼ਤ ਮਚਾਈ ਹੋਈ ਸੀ। ਇਹ ਦੋਵੇਂ ਗੈਂਗਸਟਰ ਕਪੂਰਥਲਾ ਜੇਲ੍ਹ ‘ਚ ਇੱਕਠੇ ਰਹਿ ਰਹੇ ਹਨ। ਇਨ੍ਹਾਂ ਦੋਵਾਂ ਨੇ ਮਿਲਕੇ ਧਰਮਿੰਦਰ ਸਿੰਘ ਪੁੱਤਰ ਝਲਮਣ ਸਿੰਘ ਵਾਸੀ ਕੁਨੈਲ ਥਾਣਾ ਗੜਸ਼ੰਕਰ ਨੂੰ ਅਤੇ ਜੱਗਾ ਬਾਉਂਸਰ ਨਾਂ ਦੇ ਵਿਅਕਤੀ ਦਾ ਅੰਮ੍ਰਿਤਸਰ ਵਿਖੇ ਕਤਲ ਕੀਤਾ ਸੀ।
ਕੁਝ ਖੁਫੀਆ ਅਤੇ ਟੈਕਨੀਕਲ ਸੋਰਸ ਲਗਾ ਕੇ ਉਕਤ ਪੁਲਿਸ ਟੀਮ ਵਲੋਂ ਸੋਨੂੰ ਅਤੇ ਉਸਦੇ 2 ਸਾਥੀਆਂ ਨੂੰ ਸਮੇਤ 7 ਪਿਸਤੌਲਾਂ ਅਤੇ 18 ਜ਼ਿੰਦਾ ਰੱਦ ਯੂ.ਪੀ ਤੋਂ ਮਿਤੀ 30/05/21 ਨੂੰ ਕਾਬੂ ਕੀਤਾ ਹੈ ਅਤੇ ਇਨ੍ਹਾਂ ਤਿੰਨਾਂ ਨੂੰ ਗੜ੍ਹਸ਼ੰਕਰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਲਿਆ ਗਿਆ ਹੈ । ਸੋਨੂੰ ਦੇ ਖਿਲਾਫ 5 ਮੁਕੱਦਮੇ ਥਾਣਾ ਗੜਸ਼ੰਕਰ ਅਤੇ 1 ਮੁਕਦਮਾ ਜਿਲ੍ਹਾ ਅਮ੍ਰਿਤਸਰ ਵਿਖੇ ਦਰਜ ਹੈ, ਜੋ ਇਸ ਤੋਂ ਇਲਾਵਾ ਪਿੰਡ ਕੁੱਕੜ ਮਜਾਰਾ ਵਿਖੇ ਪੈਟਰੋਲ ਪੰਪ ਦੀ ਹੋਈ ਭੰਨ ਤੋੜ ਵਿੱਚ ਅਤੇ ਪਿੰਡ ਗੜੀ ਮੋਟੇ ਵਿੱਖੇ ਗੋਲੀ ਚੱਲਣ ਵਾਲੀ ਘਟਨਾ ਵਿੱਚ ਵੀ ਸੋਨੂੰ ਦਾ ਨਾਂ ਸਾਹਮਣੇ ਆ ਰਿਹਾ ਹੈ , ਜਿਸ ਸਬੰਧੀ ਵੀ ਸੋਨੂੰ ਰੋੜਮਜਾਰੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਸੁਲਝਾਉਣ ਲਈ ਕੇਂਦਰੀ ਹਾਈ ਕਮਾਂਡ ਨੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਕੀਤਾ ਦਿੱਲੀ ਤਲਬ