ਮੋਹਾਲੀ ਦੇ ਜੀਰਕਪੁਰ ਪਟਿਆਲਾ ਹਾਈਵੇ ‘ਤੇ ਦਿਨ ਦਿਹਾੜੇ ਇਕ ਹੋਟਲ ‘ਤੇ ਗੋਲੀਆਂ ਚਲੀਆਂ ਹਨ। ਗੋਲੀਆਂ ਹੋਟਲ ਦੇ ਇਕ ਕਰਮਚਾਰੀ ‘ਤੇ ਚਲਾਈਆਂ ਗਈਆਂ ਤੇ ਉਸ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਹੈ। ਘਟਨਾ ਸਮੇਂ ਕਰਮਚਾਰੀ ਹੋਟਲ ਦੀ ਪਾਰਕਿੰਗ ‘ਚ ਖੜ੍ਹਾ ਸੀ। ਹਾਦਸਾ ਲਗਭਗ 1.15 ਵਜੇ ਦਾ ਦੱਸਿਆ ਜਾ ਰਿਹਾ ਹੈ। ਬਾਈਕ ਸਵਾਰ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ।
ਫਾਇਰਿੰਗ ਨਾਲ ਉਥੇ ਖੜ੍ਹੀਆਂ 2 ਗੱਡੀਆਂ ਨੁਕਸਾਨੀਆਂ ਗਈਆਂ ਹਨ। ਹੋਟਲ ਮਾਲਕ ਮੌਕੇ ਤੋਂ ਜਾਨ ਬਚਾ ਕੇ ਭੱਜਿਆ ਹੈ। ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਫਾਇਰਿੰਗ ਕਰਕੇ ਪੂਰੇ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਫਿਲਹਾਲ ਪੁਲਿਸ ਮੌਕੇ ਉਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ : ਛੋਟੇ ਸਿੱਧੂ ਦੀਆਂ AI ਤਸਵੀਰਾਂ ‘ਤੇ ਮਾਂ ਚਰਨ ਕੌਰ ਨੇ ਜਤਾਇਆ ਇਤਰਾਜ਼, ਕਿਹਾ-‘ਕੁਝ ਲੋਕ ਅਜੇ ਵੀ…..’
ਪੁਲਿਸ ਨੇ ਆਸ-ਪਾਸ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ 5 ਰਾਊਂਡ ਫਾਇਰ ਕੀਤੇ ਗਏ ਹਨ,ਜਿਸ ਨਾਲ 2 ਕਾਰਾਂ ਨੁਕਸਾਨੀਆਂ ਗਈਆਂ ਹਨ। ਕਾਰ ਮਾਲਕ ਨੇ ਦੱਸਿਆ ਕਿ ਬਦਮਾਸ਼ ਮੋਟਰਸਾਈਕਲ ‘ਤੇ ਆਇਆ ਸੀ। ਜਿਸ ਬਾਈਕ ‘ਤੇ ਉਹ ਆਇਆ ਸੀ ਉਸ ‘ਤੇ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ। ਚਿਹਰੇ ‘ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਆਉਂਦੇ ਹੀ ਉਸ ਨੇ ਤਾਬੜਤੋੜ ਫਾਇਰਿੰਗ ਕੀਤੀ ਤੇ ਮੌਕੇ ਤੋਂ ਫਰਾਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
























