Hotel of Guest House will have : ਜਲੰਧਰ ਜ਼ਿਲ੍ਹੇ ਵਿੱਚ ਕਿਸੇ ਵੀ ਹੋਟਲ ਜਾਂ ਗੈਸਟ ਹਾਊਸ ਆਦਿ ਦੇ ਪ੍ਰਬੰਧਕ ਕਿਸੇ ਵੀ ਵਿਅਕਤੀ ਨੂੰ ਉਸ ਦੀ ਪਛਾਣ ਕੀਤੇ ਬਿਨਾਂ ਨਹੀਂ ਠਹਿਰਾਉਣਗੇ। ਉਨ੍ਹਾਂ ਨੂੰ ਹੋਟਲ ਜਾਂ ਗੈਸਟ ਹਾਊਸ ਵਿੱਚ ਠਹਿਰਣ ਵਾਲੇ ਹਰੇਕ ਵਿਅਕਤੀ ਜਾਂ ਮੁਸਾਫਰ ਦਾ ਫੋਟੋ, ਸ਼ਿਨਾਖਤੀ ਕਾਰਡ ਦੀ ਫੋਟੋਕਾਪੀ ਨੂੰ ਬਤੌਰ ਰਿਕਾਰਡ ਰੱਖਣਾ ਹੋਵੇਗਾ। ਨਾਲ ਹੀ ਮੁਸਾਫਰ ਦਾ ਰਿਕਾਰਡ ਰਜਿਸਟਰ ’ਤੇ ਮੇਂਟੇਨ ਕਰਨਾ ਹੋਵੇਗਾ। ਉਨ੍ਹਾਂ ਨੂੰ ਸਾਰੀ ਸੰਬੰਧਤ ਜਾਣਕਾਰੀ ਤਿਆਰ ਕਰਕੇ ਰੋਜ਼ ਸਵੇਰੇ 10 ਵਜੇ ਸੰਬੰਧਤ ਮੁੱਖ ਅਧਿਕਾਰੀ ਥਾਣਾ ਨੂੰ ਭੇਜਣੀ ਹੋਵੇਗੀ।
ਇਸ ਤੋਂ ਇਲਾਵਾ ਜਦੋਂ ਵੀ ਕੋਈ ਵਿਦੇਸ਼ੀ ਵਿਅਕਤੀ ਕਿਸੇ ਹੋਟਲ ਆਦਿ ਵਿੱਚ ਠਹਿਰਦਾ ਹੈ ਤਾਂ ਇਸ ਦੀ ਸੂਚਨਾ ਇੰਚਾਰਜ ਫਾਰੇਨਰਸ ਰਜਿਸਟ੍ਰੇਸ਼ਨ ਆਫਿਸ, ਪੁਲਿਸ ਕਮਿਸ਼ਨਰ ਆਫਿਸ ਨੂੰ ਦਿੱਤੀ ਜਾਵੇਗੀ। ਹੋਟਲ ਜਾਂ ਗੈਸਟ ਹਾਊਸ ਦੇ ਸਵਾਗਤ ਕਾਊਂਟਰ ਅਤੇ ਮੁੱਖ ਗੇਟ ’ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ। ਕਿਸੇ ਵਿਅਕਤੀ ’ਤੇ ਸ਼ੱਕ ਹੋਣ ’ਤੇ ਉਸ ਦੀ ਸੂਚਨਾ ਤੁਰੰਤ ਸੰਬੰਧਤ ਥਾਣੇ ਜਾਂ ਪੁਲਿਸ ਕੰਟਰੋਲ ਰੂਮ ਨੂੰ ਦੇਣੀ ਹੋਵੇਗੀ। ਇਸ ਤੋਂ ਇਲਾਵਾ ਮਕਾਨ ਮਾਲਿਕ ਘਰਾਂ ’ਚ ਕਿਰਾਏਦਾਰ ਅਤੇ ਪੀਜੀ ਤੇ ਨੌਕਰ ਨੇੜੇ ਦੇ ਪੰਜਾਬ ਪੁਲਿਸ ਦੇ ਸਾਂਝ ਕੇਂਦਰ ਵਿੱਚ ਜਾਣਕਾਰੀ ਦਿੱਤੇ ਬਿਨਾਂ ਨਹੀਂ ਰੱਖਣਗੇ। ਵਾਹਨਾਂ ਦੀ ਪਾਰਕਿੰਗ ਵਿੱਚ ਵੀ ਸੀਸੀਟੀਵੀ ਕੈਮਰਾ ਹੋਣਾ ਜ਼ਰੂਰੀ ਕੀਤਾ ਗਿਆ ਹੈ। ਇਹ ਸਾਰੇ ਹੁਕਮ 2 ਨਵੰਬਰ 2020 ਤੱਕ ਲਾਗੂ ਰਹਿਣਗੇ।