How RT PCR test determines : ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿੱਚ ਕੋਰੋਨਾ ਟੈਸਟਿੰਗ ਵਿੱਚ CT ਸਕੋਰ ਉੱਤੇ ਇੱਕ ਨਵੀਂ ਬਹਿਸ ਹੋ ਰਹੀ ਹੈ। ਆਰ ਟੀ-ਪੀਸੀਆਰ (RT-PCR) ਟੈਸਟ ਵਿੱਚ, ਮਰੀਜ਼ ਦੇ ਕੋਰੋਨਾ ਪਾਜ਼ੀਟਿਵ ਜਾਂ ਨੈਗੇਟਿਵ ਹੋਣਾ ਸਾਇਕਲ ਥ੍ਰੈਸ਼ਹੋਲਡ ਮਤਲਬ ਸੀਟੀ (CT) ਵੈਲਿਊ ਦੇ ਅਧਾਰ ‘ਤੇ ਨਿਰਧਾਰਤ ਕੀਤਾ ਜਾਂਦਾ ਹੈ। ਆਰਟੀ-ਪੀਸੀਆਰ ਟੈਸਟ ਦੌਰਾਨ ਸੀਟੀ ਵੈਲਿਊ ਸਵੈਬ ਦੇ ਨਮੂਨੇ ਵਿੱਚ ਕੋਰੋਨਾ ਫੈਕਟਰ SARS-Cov-2 ਦਾ ਪਤਾ ਲਗਾਉਂਦਾ ਹੈ।
CT ਸਕੋਰ ਸਵੈਬ ਦੇ ਸੈਂਪਲ ਵਿਚ ਮੌਜੂਦ ਵਾਇਰਲ ਲੋਡ ਨੂੰ ਉਲਟ ਅਨੁਪਾਤਕ ਹੁੰਦਾ ਹੈ। ਮਤਲਬ ਜੇਕਰ CT ਕਾਊਂਟ ਘੱਟ ਹੈ ਤਾਂ ਵਾਇਰਲ ਜੈਨੇਟਿਕ ਪਦਾਰਥਾਂ ਦੀ ਘਣਤਾ ਵਧੇਰੇ ਹੋਵੇਗੀ। ਜੇ CT ਸਕੋਰ ਗਿਣਤੀ ਵੱਧ ਹੈ, ਵਾਇਰਲ ਜੈਨੇਟਿਕ ਪਦਾਰਥਾਂ ਦੀ ਘਣਤਾ ਘੱਟ ਹੋਵੇਗੀ। ਇੱਕ CT ਕਾਊਂਟ ਜੇ 35 ਤੋਂ ਘੱਟ ਹੋਵੇ ਤਾਂ ਕੋਰੋਨਾ ਪਾਜ਼ੀਟਿਵ ਮੰਨਿਆ ਜਾਂਦਾ ਹੈ। ਜੇ CT ਕਾਊਂਟ 35 ਤੋਂ ਵੱਧ ਹੈ, ਤਾਂ ਇਸ ਨੂੰ ਕੋਰੋਨਾ ਨੈਗੇਟਿਵ ਮੰਨਿਆ ਜਾਂਦਾ ਹੈ। ਆਈਸੀਐਮਆਰ ਡੀਜੀ ਡਾ. ਬਲਰਾਮ ਭਾਰਗਵ ਦਾ ਕਹਿਣਾ ਹੈ ਕਿ ਆਰੀਟੀਪੀਸੀਆਰ ਟੈਸਟ ਵਿੱਚ ਜੇਕਰ ਸੀਟੀ ਵੈਲਿਊ 35-40 ਹੈ ਤਾਂ ਅਜਿਹੇ ਮਰੀਜ਼ ਨੂੰ ਕੋਵਿਡ ਨੈਗੇਟਿਵ ਮੰਨਿਆ ਜਾਵੇ ਅਤੇ ਹਸਪਤਾਲ ਵਿੱਚ ਭਰਤੀ ਨਾ ਕੀਤਾ ਜਾਵੇ।
ਇਸ ਮਹੀਨੇ ਦੀ ਸ਼ਰੂਆਤ ਵਿੱਚ ਮਹਾਰਾਸ਼ਟਰ ਸਰਕਾਰ ਨੇ ਕੇਂਦਰੀ ਸਿਹਤ ਮੰਤਰਾਲਾ ਨੂੰ ਪੱਤਰ ਲਿਖ ਕੇ CT ਕਟਆਫ ਵਿੱਚ ਬਦਲਾਅ ਕਰਕੇ 24 ਕਰਨ ਦੀ ਮੰਗ ਕੀਤੀ ਸੀ। ਕੇਂਦਰ ਨੇ ਮਹਾਰਾਸ਼ਟਰ ਸਰਕਾਰ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਸੀ। ਕੇਂਦਰ ਸਰਕਾਰ ਦੀ ਦਲੀਲ ਸੀ ਕਿ ਅਜਿਹਾ ਕਰਨ ਨਾਲ ਕਈ ਪਾਜ਼ੀਟਿਵ ਲੋਕ ਇਸ ਦਾਇਰੇ ਤੋਂ ਬਾਹਰ ਹੋ ਜਾਣਗੇ। ਅਕਾਦਮਿਕ ਤੌਰ ‘ਤੇ ਸੀਟੀ ਵੈਲਿਊ ਇਨਫੈਕਸ਼ਨ ਨੂੰ ਦਰਸਾਉਂਦਾ ਹੈ। 12 ਸੀਟੀ ਸਕੋਰ ਵਾਲਾ ਇੱਕ ਮਰੀਜ਼ ਬਹੁਤ ਜ਼ਿਆਦਾ ਇਨਫੈਕਟਿਡ ਹੁੰਦਾ ਹੈ।
ਇਸਦੇ ਦੁਆਰਾ ਇਨਫੈਕਸ਼ਨ ਫੈਲਣ ਦੀ ਬਹੁਤ ਸੰਭਾਵਨਾ ਹੈ। 32 ਸੀ ਟੀ ਸਕੋਰ ਵਾਲਾ ਇੱਕ ਮਰੀਜ਼ ਵੀ ਕੋਰੋਨਾ ਪਾਜ਼ੀਟਿਵ ਹੈ ਪਰ ਇਸਦਾ ਵਾਇਰਲ ਲੋਡ ਘੱਟ ਹੈ ਅਤੇ ਇਨਫੈਕਸ਼ਨ ਫੈਲਣ ਦੀ ਸੰਭਾਵਨਾ ਘੱਟ ਹੈ। ਪਰ ਭਾਰਤ ਵਿਚ, ਸੀਟੀ ਸਕੋਰ ਦੀ ਤੁਲਨਾ ਗੰਭੀਰਤਾ ਨਾਲ ਕੀਤੀ ਜਾਂਦੀ ਹੈ। ਆਈਸੀਐਮਆਰ ਨੇ ਕਿਹਾ ਕਿ ਕੁਝ ਖੋਜੀਆਂ ਅਤੇ ਡਾਕਟਰਾਂ ਨੇ ਸੀਟੀ ਦੇ ਮੁੱਲ ਨੂੰ ਇਨਫੈਕਸ਼ਨ ਦਾ ਵਧੇਰੇ ਅਰਥ ਸਮਝਿਆ ਅਤੇ ਬਿਮਾਰੀ ਗੰਭੀਰ ਹੋਣਾ ਮੰਨ ਲਿਆ। ਆਈਸੀਐਮਆਰ ਨੇ ਸਪੱਸ਼ਟ ਕੀਤਾ ਕਿ ਸੀਟੀ ਵੈਲਿਊ ਦੇ ਇਸ ਗਿਣਤੀ ਦਾ ਬਿਮਾਰੀ ਨਾਲ ਕੋਈ ਮਤਲਬ ਨਹੀਂ ਹੈ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ। ਸਿਰਫ ਇਹ ਹੀ ਨਹੀਂ, ਲੈਬ ਦੀ ਜਾਂਚ ਕਰਨ ਵਾਲੇ ਮਾਹਰ ਅਤੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰ ਵੀ ਆਈਸੀਐਮਆਰ ਦੇ ਬਿਆਨ ਨਾਲ ਸਹਿਮਤ ਹਨ।