ਕਈ ਵਾਰ ਮਜ਼ਾਕ ਇਨਸਾਨ ਲਈ ਇੰਨਾ ਮਹਿੰਗਾ ਪੈ ਸਕਦਾ ਹੈ ਕਿ ਉਸ ਦੀ ਜ਼ਿੰਦਗੀ ਤੱਕ ਲੈ ਲੈਂਦਾ ਹੈ। ਇਸ ਦੀ ਤਾਜ਼ਾ ਮਿਸਾਲ ਮੋਗਾ ਜ਼ਿਲ੍ਹੇ ਦੇ ਵੈਰੋਕੇ ਪਿੰਡ ਵਿੱਚ ਵੇਖੀ ਗਈ। ਜਿੱਥੇ ਪਤੀ-ਪਤਨੀ ਨੇ ਮਜ਼ਾਕ ਵਿੱਚ ਇਕ-ਦੂਜੇ ਤੋਂ ਪੁੱਛਿਆ ਕਿ ਉਹ ਇੱਕ-ਦੂਜੇ ਵਾਸਤੇ ਕੀ ਕਰ ਸਕਦੇ ਹਨ।
ਫਿਰ ਦੋਵਾਂ ਨੇ ਗਿਲਾਸਾਂ ਵਿੱਚ ਕੋਲਡ ਡਰਿੰਕ ਵਿੱਚ ਚੂਹੇ ਮਾਰਨ ਵਾਲੀ ਦਵਾਈ ਪਾ ਲਈ ਅਤੇ ਪੀ ਗਏ। ਤਬੀਅਤ ਖਰਾਬ ਹੋਣ ‘ਤੇ ਉਸ ਨੂੰ ਹਸਪਤਾਲ ਵਿੱਚ ਲਿਆ ਕੇ ਦਾਖਲ ਕਰਾਇਆ ਗਿਆ, ਜਿਥੇ ਪਤਨੀ ਦੀ ਮੌਤ ਹੋ ਗਈ, ਜਦਕਿ ਪਤੀ ਹਸਪਤਾਲ ਵਿੱਚ ਦਾਖਲ ਹੈ।
ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀ। ਥਾਣਾ ਸਮਾਲਸਰ ਦੇ ਏਐਸਆਈ ਰਾਜ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦੀ ਲੜਕੀ ਮਨਪ੍ਰੀਤ ਦਾ ਵਿਆਹ 5 ਸਾਲ ਪਹਿਲਾਂ ਪਿੰਡ ਵੈਰੋਕੇ ਦੇ ਹਰਜਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸਦੀ ਧੀ ਨੇ ਇਕ ਬੇਟੀ ਨੂੰ ਜਨਮ ਦਿੱਤਾ, ਜਿਸਦੀ ਉਮਰ 1 ਸਾਲ ਹੈ।
ਇਹ ਵੀ ਪੜ੍ਹੋ : ਪਟਿਆਲਾ ਦੇ ਗੁਰਪ੍ਰੀਤ ਦੀ Tokyo Olympics ‘ਚ ਚੋਣ, ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਦਿੱਤੀ ਵਧਾਈ
ਸਿਮਰਨਜੀਤ ਕੌਰ ਨੇ ਦੱਸਿਆ ਕਿ 4 ਜੁਲਾਈ ਨੂੰ ਉਸਦੀ ਲੜਕੀ ਮਨਪ੍ਰੀਤ ਕੌਰ ਅਤੇ ਜਵਾਈ ਹਰਜਿੰਦਰ ਸਿੰਘ ਘਰ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਅਤੇ ਇੱਕ-ਦੂਜੇ ਨਾਲ ਮਜ਼ਾਕ ਕਰ ਰਹੇ ਸਨ। ਇਸ ਵਿਚ ਧੀ ਨੇ ਜਵਾਈ ਨੂੰ ਪੁੱਛਿਆ ਕਿ ਉਹ ਉਸ ਲਈ ਕੀ ਕਰ ਸਕਦਾ ਹੈ। ਜਵਾਈ ਨੇ ਧੀ ਨੂੰ ਪੁੱਛਿਆ ਕਿ ਉਹ ਉਸ ਲਈ ਕੀ ਕਰ ਸਕਦੀ ਹੈ। ਇਸ ਤੋਂ ਬਾਅਦ ਮਜ਼ਾਕ ਨਾਲ ਪਤੀ ਅਤੇ ਪਤਨੀ ਵੱਲੋਂ ਦੋ ਗਿਲਾਸਾਂ ਵਿੱਚ ਇੱਕ ਕੋਲਡ ਡਰਿੰਕ ਪਾ ਕੇ ਇਸ ਵਿੱਚ ਚੂਹੇ ਮਾਰਨ ਵਾਲੀ ਦਵਾਈ ਪਾਉਣ ਤੋਂ ਬਾਅਦ ਦੋਵੇਂ ਨਿਗਲ ਗਏ।
ਇਹ ਵੀ ਪੜ੍ਹੋ : ਸੁਰਾਂ ਦੇ ਬਾਦਸ਼ਾਹ ਸਵ. ਸੁਰਦੂਲ ਸਿਕੰਦਰ ਦੀ ਜੱਦੀ ਪਿੰਡ ‘ਚ ਬਣੇਗੀ ਯਾਦਗਾਰ, ਇਥੇ ਹੀ ਕੀਤਾ ਗਿਆ ਸੀ ਸਪੁਰਦ-ਏ-ਖ਼ਾਕ
ਇਸ ਤੋਂ ਬਾਅਦ ਜਦੋਂ ਉਨ੍ਹਾਂ ਦੀ ਸਿਹਤ ਵਿਗੜ ਗਈ ਤਾਂ ਉਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਤੋਂ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿਥੇ ਉਸ ਦੀ ਲੜਕੀ ਮਨਪ੍ਰੀਤ ਕੌਰ ਦੀ ਸੋਮਵਾਰ ਸ਼ਾਮ ਮੌਤ ਹੋ ਗਈ। ਜਦਕਿ ਉਸ ਦਾ ਜਵਾਈ ਅਜੇ ਵੀ ਹਸਪਤਾਲ ਵਿੱਚ ਦਾਖਲ ਹੈ। ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦੇਣ ‘ਤੇ ਉਸਦੇ ਬਿਆਨ ‘ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਮੰਗਲਵਾਰ ਨੂੰ ਸੌਂਪ ਦਿੱਤੀ ਗਈ।