ਫਰੀਦਕੋਟ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪਤੀ-ਪਤਨੀ ਨੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਫਰੀਦਕੋਟ ਦੀਆਂ ਲੰਘਦੀਆਂ ਨਹਿਰਾਂ ਵਿਚ ਛਾਲ ਮਾਰ ਕੇ ਪਤੀ-ਪਤਨੀ ਵੱਲੋਂ ਖੁਦਕੁਸ਼ੀ ਕਰ ਲਈ ਗਈ। ਦੋਵਾਂ ਵੱਲੋਂ ਇਹ ਖੌਫਨਾਕ ਕਦਮ ਕਿਉਂ ਚੁੱਕਿਆ ਗਿਆ ਇਸ ਬਾਰੇ ਅਜੇ ਪਤਾ ਨਹੀਂ ਲੱਗਾ ਹੈ।
ਇਹ ਵੀ ਪੜ੍ਹੋ : ਵੱਡੀ ਖਬਰ : MP ਰਵਨੀਤ ਬਿੱਟੂ ਸਣੇ 100 ਅਣਪਛਾਤੇ ਵਿਅਕਤੀਆਂ ‘ਤੇ FIR ਹੋਈ ਦਰਜ
ਦੱਸ ਦੇਈਏ ਕਿ ਮ੍ਰਿਤਕ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਨ ਤੇ ਹੁਣ ਫਰੀਦਕੋਟ ਦੇ ਭੋਲੂਵਾਲਾ ਵਿਖੇ ਰਹਿ ਰਹੇ ਸਨ। ਪੀੜਤ ਆਪਣੇ ਪਿੱਛੇ 2 ਜਵਾਕ ਤੇ ਬਜ਼ੁਰਗ ਮਾਂ ਨੂੰ ਛੱਡ ਗਏ ਹਨ। ਇਨ੍ਹਾਂ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/11-11.gif)