Husband beaten to death : ਫਾਜ਼ਿਲਕਾ ’ਚ ਇੱਕ ਪਤਨੀ ਵੱਲੋਂ ਪਤੀ ਨੂੰ ਕੁੱਟ-ਕੁੱਟ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਦੇ ਮੁਤਾਬਕ ਪਤੀ ਰੋਜ਼ਾਨਾ ਆਪਣੀਆਂ ਜਵਾਨ ਧੀਆਂ ਨੂੰ ਵੇਚਣ ਦੀ ਧਮਕੀ ਦਿੰਦਾ ਸੀ। ਇਸ ਤੋਂ ਬਾਅਦ ਪਤਨੀ ਨੇ ਜਵਾਈ ਅਤੇ ਹੋਰ ਰਿਸ਼ਤੇਦਾਰਾਂ ਨਾਲ ਮਿਲ ਕੇ ਨਸ਼ੇੜੀ ਪਤੀ ਦੀ ਘਰ ਪਰਤਦਿਆਂ ਨੂੰ ਚੰਗਾ ਕੁੱਟਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਪਤਨੀ ਅਤੇ ਰਿਸ਼ਤੇਦਾਰ ਮਿਲ ਕੇ 50 ਸਾਲਾ ਸੀਤਾਰਾਮ ਦੇ ਅੰਤਿਮ ਸੰਸਾਕਰ ਕਰਨ ਦੀ ਤਿਆਰੀ ਕਰ ਰਹੇ ਸਨ, ਇਸੇ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਉਥੇ ਪਹੁੰਚ ਗਈ। ਲਾਸ਼ ’ਤੇ ਜ਼ਖਮਾਂ ਦੇ ਨਿਸ਼ਾਨ ਹੋਣ ਕਾਰਨ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਹੋਰ ਰਿਸ਼ਤੇਦਾਰ ਫਰਾਰ ਹੋ ਗਏ। ਪਤਨੀ ਨੇ ਕਿਹਾ ਕਿ ਉਸ ਦਾ ਪਤੀ ਬਾਹਰੋਂ ਕਿਸੇ ਨਾਲ ਝਗੜਾ ਕਰੇ ਆਇਆ ਸੀ ਅਤੇ ਉਹ ਬੁਰੀ ਤਰ੍ਹਾਂ ਨਸ਼ੇ ਦੀ ਹਾਲਤ ਵਿੱਚ ਸੀ। ਇਸ ਕਾਰਨ ਘਰ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਪਿਛੇਲ ਦੋ ਸਾਲਾਂ ਤੋਂ ਉਕਤ ਪਤੀ-ਪਤਨੀ ਵਿੱਚ ਝਗੜਾ ਰਹਿੰਦਾ ਸੀ ਅਤੇ ਅਕਸਰ ਪਤੀ ਕਈ ਵਾਰ ਕੁਆਰੀਆਂ ਦੋ ਜਵਾਨ ਧੀਆਂ ਨੂੰ ਵੇਚਣ ਸੰਬੰਧੀ ਧਮਕੀ ਦਿੰਦਾ ਰਹਿੰਦਾ ਸੀ। ਇਸ ਕਾਰਨ ਪ੍ਰੇਸ਼ਾਨ ਪਰਿਵਾਰ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
ਐੱਸਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੇਸਰ ਵਾਸੀ ਗਲੀ ਨੰਬਰ 2 ਐੱਸਐੱਸਬੀ ਰੋਡ ਮੀਰਾ ਚੌਕ ਸ਼੍ਰੀਗੰਗਾਨਗਰ ਨੇ ਬਿਆਨ ਦਰਜ ਰਵਾਏ ਸਨ ਕਿ ਉਸ ਨੂੰ ਫੋਨ ਆਇਆ ਹੈ ਕਿ ਉਸ ਦੇ ਭਰਾ ਸੀਤਾਰਾਮ ਦੀ ਮੌਤ ਹੋ ਗਈ ਹੈ। ਇਹ ਗੱਲ ਸੁਣਦੇ ਹੀ ਉਹ ਆਪਣੇ ਭੈਣਭਰਾਵਾਂ ਨਾਲ ਚੂਹੜੀ ਵਾਲਾ ਚਿਸ਼ਤੀ ਧੰਨਾ ਸਥਿਤ ਆਪਣੇ ਭਰਾ ਸੀਤਾਰਾਮ ਦੇ ਘਰ ਪਹੁੰਚੀ ਤਾਂ ਉਨ੍ਹਾਂ ਘਰ ਉਸ ਦੀ ਲਾਸ਼ ਪਈ ਸੀ। ਭਰਾ ਦਾ ਸਰੀਰ ਸੱਟਾਂ ਨਾਲ ਨੀਲਾ ਪਿਆ ਸੀ। ਫਿਰ ਉਸ ਨੂੰ ਆਂਢ-ਗੁਆਂਢ ਤੋਂ ਪਤਾ ਲੱਗਾ ਕਿ ਉਸ ਦੇ ਭਰਾ ਦੀ ਪਤਨੀ ਬਿਮਰਾ ਵਾਸੀ ਚੂਹੜੀਵਾਲਾ ਧੰਨਾ ਅਤੇ ਜਵਾਈ ਮਹਾਵੀਰ ਅਤੇ ਦੋ ਅਣਪਛਾਤੇ ਵਿਅਕਤੀਆਂ ਨੇ ਕੁੱਟ-ਕੁੱਠ ਕੇ ਮਾਰ ਦਿੱਤਾ। ਥਾਣਾ ਖੁਈਖੇੜਾ ਨੇ ਉਕਤ ਦੋਸ਼ੀਆਂ ’ਤੇ ਧਾਰਾ 302, 34 ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਇਸ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ।
ਜਾਂਚ ਅਧਿਕਾਰੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਚੂਹੜੀਵਾਲਾ ਧੰਨਾ ਵਿੱਚ ਛਾਪਾਮਾਰੀ ਕਰੇਕ ਦੋਸ਼ੀ ਬਿਮਲਾ ਰਾਣੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਉਸ ਦਾ ਜਵਾਈ ਮਹਾਵੀਰ ਤੇ ਦੋ ਹੋਰ ਰਿਸ਼ਤੇਦਾਰ ਫਰਾਰ ਹਨ। ਮੁੱਢਲੀ ਪੁੱਛਗਿੱਛ ਵਿੱਚ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਸੀਤਾਰਾਮ ਨਸ਼ਾ ਕਰਦਾ ਸੀ, ਬੀਤੀ 18 ਸਤੰਬਰ ਨੂੰ ਉਸ ਦਾ ਜਵਾਈ ਮਹਾਵੀਰ ਵੀ ਘਰ ਆਇਆ ਹੋਇਆ ਸੀ। ਉਸ ਦਿਨ ਹੋਏ ਝਗੜੇ ਦੌਰਾਨ ਬਿਮਲਾ ਰਾਣੀ, ਮਹਾਵੀਰ ਤੇ ਉਸ ਦੇ ਦੋ ਹੋਰ ਰਿਸ਼ਤੇਦਾਰਾਂ ਨੇ ਉਸ ’ਤੇ ਡੰਡਿਆਂ ਨਾਲ ਵਾਰ ਕੀਤੇ ਸਨ, ਪਰ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਸ ਨਾਲ ਉਸ ਦੀ ਮੌਤ ਹੋ ਜਾਏਗੀ।