ਕਪੂਰਥਲਾ ਦੇ ਪਿੰਡ ਸੰਧੂ ਚੱਢਾ ਵਿਚ ਅੱਜ ਸਵੇਰੇ ਇਕ ਪਤਨੀ ਦੀ ਉਸ ਦੇ ਪਤੀ ਵੱਲੋਂ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਅਜੇ ਕੱਲ ਹੀ ਇਟਲੀ ਤੋਂ ਪਰਤੇ ਮਹਿਲਾ ਦੇ ਪਤੀ ਨੇ ਮਾਮੂਲੀ ਵਿਵਾਦ ਦੇ ਬਾਅਦ ਉਸ ਨੂੰ ਗਲੇ ਵਿਚ ਚੁੰਨੀ ਪਾ ਕੇ ਜ਼ਮੀਨ ‘ਤੇ ਪਟਕ-ਪਟਕ ਕੇ ਮਾਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਸਦਰ ਥਾਣਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਸਦਰ ਐੱਸਐੱਚਓ ਸੋਨਮਦੀਪ ਕੌਰ ਨੇ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਮਹਿਲਾ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ ਤੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਸੰਧੂ ਚੜ੍ਹਾ ਵਿਚ ਅੱਜ ਇਕ ਮਹਿਲਾ ਹਰਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ ਦਾ ਆਪਣੇ ਪਤੀ ਨਾਲ ਮਾਮੂਲੀ ਵਿਵਾਦ ਹੋ ਗਿਆ ਜਿਸ ਦੇ ਬਾਅਦ ਉਸ ਦੇ ਪਤੀ ਸੁਖਦੇਵ ਸਿੰਘ ਨੇ ਉਸ ਦੇ ਗਲੇ ਵਿਚ ਚੁੰਨੀ ਪਾ ਕੇ ਪਹਿਲਾਂ ਘਸੀਟ ਕੇ ਉਸ ਨੂੰ ਕਮਰੇ ਵਿਚ ਲੈ ਗਿਆ ਤੇ ਫਿਰ ਜ਼ਮੀਨ ‘ਤੇ ਉਸ ਦਾ ਸਿਰ ਪਟਕ-ਪਟਕ ਕੇ ਉਸ ਦੀ ਹੱਤਿਆ ਕਰ ਦਿੱਤੀ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਭਾਰਤੀ ਹੁਣ ਬਿਨਾਂ ਵੀਜ਼ਾ ਜਾ ਸਕਣਗੇ ਥਾਈਲੈਂਡ, ਮਈ 2024 ਤੱਕ ਮਿਲੇਗੀ ਛੋਟ, ਸਰਕਾਰ ਨੇ ਕੀਤਾ ਐਲਾਨ
ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ ‘ਤੇ ਪਹੁੰਚੀ ਸਦਰ ਥਾਣਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਹਿਲਾ ਦੇ ਭਰਾ ਲਖਵੀਰ ਸਿੰਘ ਦੇ ਬਿਆਨ ‘ਤੇ ਪਤੀ ਸੁਖਦੇਵ ਸਿੰਘ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਐੱਸਐੱਚਓ ਸੋਨਮਦੀਪ ਕੌਰ ਨੇ ਦੱਸਿਆ ਕਿ ਮੁਲਜ਼ਮ ਪਤੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: