ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਜਾਣ ਵਾਲੇ ਰੋਡ ਬਹਿਕਾ ਵਿੱਚ ਪਤੀ ਵੱਲੋਂ ਆਪਣੀ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਕਤਲ ਕਰਨ ਦਾ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਤੀ ਦੇ ਅਫੇਅਰ ਕਾਰਨ ਪਤੀ-ਪਤਨੀ ‘ਚ ਕਲੇਸ਼ ਰਹਿੰਦਾ ਸੀ। ਲੜਕੀ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਸਾਡੀ ਲੜਕੀ ਜਸਪਾਲ ਕੌਰ ਉਮਰ ਤਕਰੀਬਨ 35 ਸ਼ਾਲ ਜੋ ਸਰਕਾਰੀ ਟੀਚਰ ਸੀ ਜਿਸ ਨੂੰ ਇਸਦੇ ਪਤੀ ਅਮਰਬੀਰ ਸਿੰਘ ਨੇ ਆਪਣੇ ਪਰਿਵਾਰ ਮੈਬਰਾਂ ਨਾਲ ਰਲਕੇ ਕਤਲ ਕੀਤਾ ਹੈ।
ਇਹ ਵੀ ਪੜ੍ਹੋ : ਸੰਗਰੂਰ : ‘ਸਾਡਾ ਸਾਲ ਕਿਉਂ ਖਰਾਬ ਹੋ ਰਿਹਾ…’ ਫੀਸ ਮਸਲੇ ਨੂੰ ਲੈ ਕੇ DC ਦਫਤਰ ਪਹੁੰਚੇ ਵਿਦਿਆਰਥੀ
ਲੜਕੀ ਦੇ ਪਰਿਵਾਰ ਮੈਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਮੌਕੇ ‘ਤੇ ਪਹੁੰਚੇ ਪੁਲਿਸ ਠਾਣਾ ਗੋਇੰਦਵਾਲ ਸਾਹਿਬ ਦੇ ਐਸ ਐਚ ਓ ਕਸ਼ਮੀਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























