ਨਵਾਂਸ਼ਹਿਰ ਦੇ ਪਿੰਡ ਰਟੈਂਡਾ (ਥਾਣਾ ਮੁਕੰਮਦਪੁਰ) ਤੋਂ ਇਕ ਦਿਲ ਕੰਬਾਊਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਘਰੇਲੂ ਝਗੜੇ ਦੇ ਚੱਲਦਿਆਂ ਇਕ ਪਤੀ ਨੇ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ਵਿਚ ਖੁਦ ਨੂੰ ਵੀ ਗੋਲੀ ਮਾਰ ਲਈ। ਪਤੀ-ਪਤਨੀ ਦੋਵੇਂ ਕਾਫੀ ਦੇਰ ਤੋਂ ਵੱਖ ਰਹਿ ਰਹੇ ਸਨ।
ਮ੍ਰਿਤਕਾਂ ਦੀ ਪਛਾਣ ਮਨਪ੍ਰੀਤ ਕੌਰ ਤੇ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਮਨਪ੍ਰੀਤ ਕੌਰ ਦਾ ਵਿਆਹ 2012 ਵਿਚ ਰਾਜਪੁਰਾ ਪਿੰਡ ਦੇ ਗੁਰਵਿੰਦਰ ਸਿੰਘ ਨਾਲ ਹੋਇਆ ਸੀ। ਦੋਵਾਂ ਦੇ ਦੋ ਬੱਚੇ ਹਨ। ਪਿਛਲੇ ਲਗਭਗ 3 ਸਾਲਾਂ ਤੋਂ ਵੱਖ ਰਹਿ ਰਹੇ ਸਨ ਤੇ ਮਨਪ੍ਰੀਤ ਕੌਰ ਸਿਲਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਸੀ।
ਘਟਨਾ ਵਾਲੇ ਦਿਨ ਗੁਰਵਿੰਦਰ ਸਿੰਘ ਰਟੈਂਡਾ ਪਿੰਡ ਸਥਿਤ ਆਪਣੇ ਸਹੁਰੇ ਘਰ ਪਹੁੰਚਿਆ। ਉਸ ਨੇ ਸ਼ਰਾਬ ਪੀਤੀ ਹੋਈ ਸੀ। ਉਸ ਨੇ ਮਨਪ੍ਰੀਤ ਦੇ ਕਮਰੇ ਵਿਚ ਜਾ ਕੇ ਬਹਿਸ ਸ਼ੁਰੂ ਕਰ ਦਿੱਤੀ ਤੇ ਬਾਅਦ ਵਿਚ ਪਤਨੀ ‘ਤੇ ਗੋਲੀਆਂ ਚਲਾ ਦਿੱਤੀਆਂ ਤੇ ਖੁਦ ਬਾਈਕ ‘ਤੇ ਫਰਾਰ ਹੋ ਗਿਆ ਤੇ ਕੁਝ ਦੂਰ ਜਾ ਕੇ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ‘ਚ ਹੋਏ ਹੰਗਾਮੇ ‘ਤੇ ਸਿਹਤ ਮੰਤਰੀ ਬੋਲੇ-‘ਪਰਚਾ ਕਰਾਂਗੇ ਤੇ ਜ਼ਮਾਨਤ ਵੀ ਨਹੀਂ ਹੋਵੇਗੀ’
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਕੋਲ ਇਕ ਪਿਸਤੌਲ ਸੀ ਜਿਸ ਵਿਚ 8 ਗੋਲੀਆਂ ਸਨ। ਮੌਕੇ ਤੋਂ 8 ਜ਼ਿੰਦਾ ਕਾਰਤੂਸ ਤੇ ਤਿੰਨ ਖੋਖੇ ਬਰਾਮਦ ਕੀਤੇ ਗਏ ਹਨ। ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਨ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
