ਕੇਰਲ : ਕਤਲ ਦੀ ਸਾਜਿਸ਼ ‘ਚ ਗੁੰਡਿਆਂ ਦੀ ਮਦਦ ਅਤੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਤਾਂ ਆਮ ਤੌਰ ਸੁਣਨ ਨੂੰ ਮਿਲ ਜਾਂਦੀ ਹੈ ਪਰ ਕੇਰਲ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਪਤੀ ਨੇ ਆਪਣੀ ਪਤਨੀ ਮੌਤ ਦੇ ਘਾਟ ਉਤਾਰਨ ਲਈ ਇੱਕ ਸੱਪ ਦੀ ਮਦਦ ਲਈ।
ਦੱਸ ਦੇਈਏ ਕਿ ਕੇਰਲਾ ਪੁਲਿਸ ਵੱਲੋਂ ਕਥਿਤ ਤੌਰ ‘ਤੇ ਆਪਣੀ ਪਤਨੀ ਦੀ ਹੱਤਿਆ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਜਿਸਨੇ ਪਹਿਲਾਂ ਵਾਈਪਰ ਸੱਪ ਦੀ ਮਦਦ ਲਈ ਅਤੇ ਫੇਰ ਪਤਨੀ ਦੇ ਕਮਰੇ ‘ਚ ਕੋਬਰਾ ਛੱਡ ਦਿੱਤਾ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਸੂਰਜ ਕਈ ਦਿਨਾਂ ਤੋਂ ਸੱਪਾਂ ਦੇ ਹੈਂਡਲਰਾਂ ਨਾਲ ਗੱਲ ਬਾਤ ਕਰ ਰਿਹਾ ਸੀ, ਇਸਦੀ ਰਿਕਾਰਡਿੰਗ ਵੀ ਉਹਨਾਂ ਨੂੰ ਮਿਲੀ ਗਈ ਅਤੇ ਕੁਝ ਦਿਨਾਂ ਤੋਂ ਸੱਪਾਂ ਨਾਲ ਸਬੰਧਤ ਇੰਟਰਨੈੱਟ ਤੇ ਵੀਡੀਓ ਵੀ ਦੇਖਦਾ ਰਹਿੰਦਾ ਸੀ।
ਪੁਲਿਸ ਅਧਿਕਾਰੀ ਅਸ਼ੋਕ ਕੁਮਾਰ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਮਾਰਚ ‘ਚ 27 ਸਾਲਾ ਮੁਲਜ਼ਮ ਨੇ ਇੱਕ ਬਹੁਤ ਜ਼ਹਿਰੀਲਾ ਰਸਲ ਵਾਈਪਰ ਫੜ੍ਹਕੇ ਆਪਣੀ ਪਤਨੀ ਤੇ ਛੱਡ ਦਿੱਤਾ ਜਿਸਦੇ ਡੰਗ ਕਾਰਨ ਉਸਦੀ ਪਤਨੀ ਕਰੀਬ ਦੋ ਮਹੀਨਿਆਂ ਲਈ ਹਸਪਤਾਲ ‘ਚ ਰਹੀ।
ਇਥੇ ਹੀ ਨਹੀਂ ਇਸ ਮਹੀਨੇ ਫਿਰ ਕੋਬਰਾ ਸੱਪ ਨਾਲ ਆਪਣੀ ਸੁੱਤੀ ਹੋਈ ਪਤਨੀ ਕੋਲ ਸੁੱਟ ਦਿੱਤਾ ਅਤੇ ਸਵੇਰੇ ਕੰਮ ਕਾਜ ‘ਤੇ ਜਾਣ ਲੱਗਾ ਤਾਂ ਉਸਦੀ ਦੀ ਮਾਂ ਕਮਰੇ ‘ਚ ਆ ਗਈ। ਹਲਾਤ ‘ਚ ਦੇਖਕੇ ਉਹ ਹੈਰਾਨ ਰਹਿ ਗਈ ਅਤੇ ਅਚਾਨਕ ਚੀਕਾਂ ਮਾਰਨ ਲੱਗੀ। ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ , ਜਿੱਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਇਹ ਘਟਨਾ ਦਾ ਸ਼ੱਕ ਉਸ ਵੇਲੇ ਪਿਆ ਜਦੋ ਉਹ ਉਸਦੀ ਜਾਇਦਾਦ ‘ਤੇ ਮਾਲਕੀ ਪਾਉਣ ਦੀ ਕੋਸ਼ਿਸ਼ ਕਰਨ ਲੱਗਾ। ਜੋੜੇ ਦਾ ਇੱਕ ਸਾਲ ਦਾ ਬੱਚਾ ਵੀ ਹੈ। ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਵਿਆਹ ‘ਚ ਦਾਜ ਦੀ ਦਿੱਤਾ ਗਿਆ ਸੀ। ਜਿਸ ‘ਚ ਤਕਰੀਬਨ 100 ਸੋਨੇ ਦੇ ਸਿੱਕੇ, ਇੱਕ ਨਵੀਂ ਕਾਰ ਅਤੇ ਕੁਝ 500,000 ਰੁਪਏ ਨਕਦੀ ਸ਼ਾਮਲ ਸਨ। ਪੁਲਿਸ ਦੇ ਬਿਆਨ ਮੁਤਾਬਕ ਸੂਰਜ ਨੂੰ ਡਰ ਸੀ ਕਿ ਤਲਾਕ ਹੋਣ ‘ਤੇ ਸਾਰਾ ਦਾਜ ਵੀ ਵਾਪਸ ਕਰਨਾ ਪਵੇਗਾ। ਜਿਸ ਤੋਂ ਬਾਅਦ ਉਸਨੇ ਇਹ ਘਟਨਾ ਨੂੰ ਅੰਜਾਮ ਦਿੱਤਾ।