ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਇੰਡੀਆ ਟੁਡੇ ਵਿਚ ਕਾਂਕਲੇਵ 2024 ਵਿਚ ਸ਼ਾਮਲ ਹੋਏ। ਆਪਣੇ 53 ਮਿੰਟ ਦੇ ਸੰਬੋਧਨ ਵਿਚ ਉਨ੍ਹਾਂ ਨੇ ਦੇਸ਼ ਦੀ ਪ੍ਰਗਤੀ, ਸਰਕਾਰੀ ਯੋਜਨਾਵਾਂ ਤੇ ਦੇਸ਼ ਨੂੰ ਲੈ ਕੇ ਆਪਣੇ ਵਿਜ਼ਨ ਬਾਰੇ ਦੱਸਿਆ।
ਪੀਐੱਮ ਮੋਦੀ ਨੇ ਕਿਹਾ ਕਿ ਮੈਂ ਹੈੱਡਲਾਈਨ ਨਹੀਂ, ਡੈੱਡਲਾਈਨ ‘ਤੇ ਕੰਮ ਕਰਨ ਵਾਲਾ ਵਿਅਕਤੀ ਹਾਂ। ਮੈਂ ਉਹ ਸਾਰੀਆਂ ਗੱਲਾਂ ਵੀ ਦੱਸਾਂਗਾ ਜਿਨ੍ਹਾਂ ਨੂੰ ਮੀਡੀਆ ਓਨਾ ਆਕਰਸ਼ਕ ਨਹੀਂਮ ਮੰਨਦਾ। ਜਿਨ੍ਹਾਂ ਨੂੰ ਮੀਡੀਆ ਛੂਹਣਾ ਪਸੰਦ ਨਹੀਂ ਕਰਦਾ ਪਰ ਇਹ ਮੁੱਦੇ ਸਾਧਾਰਨ ਲੋਕਾਂ ਨੂੰ ਛੂਹਦੇ ਹਨ, ਜਿਵੇਂ ਸਟਾਰਟਅੱਪਸ
ਉਨ੍ਹਾਂ ਕਿਹਾ ਕਿ ਤੁਸੀਂ 2029 ‘ਤੇ ਅਟਕ ਗਏ। ਮੈਂ 2047 ਲਈ ਲੱਗਾ ਹੋਇਆ ਹਾਂ। ਅੱਜ ਹੀ ਭਾਰਤ ਵਿਚ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਹੋਈ ਹੈ। ਅੱਜ ਸਵਾ ਲੱਖ ਸਟਾਰਟਅੱਪਸ ਰਜਸਿਟਰਡ ਹਨ। ਭਾਰਤ ਦੀ ਸਟਾਰਟਅੱਪ ਕ੍ਰਾਂਤੀ ਦੀ ਅਸਲੀ ਪਛਾਣ ਇਹ ਹੈ ਕਿ ਇਹ ਭਾਰਤ ਦੇ 6000 ਜ਼ਿਲ੍ਹਿਆਂ ਵਿਚ ਹਨ।
ਇਹ ਵੀ ਪੜ੍ਹੋ : ‘ਅਸੀਂ ਕਿਸਾਨ ਅਤੇ ਕਿਰਸਾਨੀ ਨੂੰ ਪੈਰਾਂ ‘ਤੇ ਖੜ੍ਹਾ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਾਂ’ : CM ਮਾਨ
ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਪ੍ਰਤੀਕਿਰਿਆ ਆਈ ਹੈ। ਪੀਐੱਮ ਮੋਦੀ ਨੇ ਐਕਸ ‘ਤੇ ਪੋਸਟ ਕੀਤਾ। ਉਨ੍ਹਾਂ ਲਿਖਿਆ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਤਿਓਹਾਰ ਆ ਗਿਆ ਹੈ। ਚੋਣ ਕਮਿਸ਼ਨ ਨੇ 2024 ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ-ਐੱਨਡੀਏ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ 140 ਕਰੋੜ ਪਰਿਵਾਰਜਨਾਂ ਤੇ 96 ਕਰੋੜ ਤੋਂ ਵੱਧ ਵੋਟਰਾਂ ਦਾ ਭਰਪੂਰ ਪਿਆਰ ਤੇ ਆਸ਼ੀਰਵਾਦ ਸਾਨੂੰ ਲਗਾਤਾਰ ਤੀਜੀ ਵਾਰ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: