If no vehicle was found : ਬਟਾਲਾ ਵਿੱਚ ਇੱਕ ਨੌਜਵਾਨ ਨੇ ਦਾਜ ਘੱਟ ਮਿਲਣ ਕਰਕੇ ਆਪਣੇ ਸਹੁਰਿਆਂ ਘਰ ਸ਼ਰਾਬੀ ਹਾਲਤ ਵਿੱਚ ਪਹੁੰਚ ਕੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਆਪਣੇ ਮਾਪਿਆਂ ਦੇ ਉਮਰ ਦੇ ਸਹੁਰਿਆਂ ਨਾਲ ਮਾਰਕੁੱਟ ਕੀਤੀ।
ਨੌਜਵਾਨ ਸੌਰਵ ਦਾਜ ਘੱਟ ਮਿਲਣ ਕਰਕੇ ਆਪਣੀ ਪਤਨੀ ਦੀ ਮਾਰ-ਕੁਟਾਈ ਕਰਦਾ ਸੀ ਜਿਸ ਤੋਂ ਦੁਖੀ ਹੋ ਕੇ ਉਸਦੀ ਪਤਨੀ ਆਪਣੇ ਪੇਕੇ ਘਰ ਚਲੀ ਗਈ ਅਤੇ ਬੀਤੀ ਦੇਰ ਰਾਤ ਸ਼ਰਾਬੀ ਹਾਲਤ ਵਿੱਚ ਨੌਜਵਾਨ ਆਪਣੇ ਸਾਥੀਆਂ ਸਮੇਤ ਆਪਣੇ ਸਹੁਰਿਆਂ ਦੇ ਘਰ ਪਹੁੰਚਿਆ ਅਤੇ ਸਹੁਰਾ ਪਰਿਵਾਰ ਦੇ ਨਾਲ ਮਾਰ-ਕੁਟਾਈ ਕੀਤੀ। ਉਨ੍ਹਾਂ ਦੀ ਬਾਹਰ ਖੜ੍ਹੀ ਗੱਡੀ ਤੱਕ ਭੰਨ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਿਆਹੁਤਾ ਨੇ ਦੱਸਿਆ ਕਿ ਉਸਦਾ ਵਿਆਹ ਸੌਰਵ ਕੁਮਾਰ ਦੇ ਨਾਲ ਹੋਇਆ ਸੀ ਜੋ ਕਿ ਨਸ਼ੇ ਦਾ ਆਦੀ ਹੈ ਉਸ ਨੇ ਦੱਸਿਆ ਕਿ ਉਸਦਾ ਪਤੀ ਦਾਜ ਘੱਟ ਮਿਲਣ ਕਰਕੇ ਉਸਦੇ ਨਾਲ ਮਾਰ-ਕੁਟਾਈ ਕਰਦਾ ਸੀ ਜਿਸ ਕਰਕੇ ਉਹ ਆਪਣੇ ਪੇਕੇ ਘਰ ਚਲੀ ਗਈ ਸੀ, ਤੇ ਬੀਤੀ ਰਾਤ ਉਸ ਨੇ ਪਰਿਵਾਰ ਨੂੰ ਜ਼ਖ਼ਮੀ ਕਰ ਦਿੱਤਾ ਉਨ੍ਹਾਂ ਦੀ ਬਾਹਰ ਖੜੀ ਗੱਡੀ ਵੀ ਤੋੜ ਦਿੱਤੀ।
ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਜ਼ਖ਼ਮੀ ਹੋਏ ਵਿਅਕਤੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਦਾਜ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਫਿਲਹਾਲ ਜ਼ਖ਼ਮੀ ਹੋਏ ਵਿਅਕਤੀਆਂ ਦੇ ਬਿਆਨ ਦਰਜ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।