ਗੈਰ-ਕਾਨੂੰਨੀ ਸ਼ਰਾਬ ਫੈਕਟਰੀ ਦੇ ਦੋਸ਼ਾਂ ਵਿਚ ਘਿਰੇ ਭਾਜਪਾ ਨੇਤਾ ਰਾਜਨ ਅੰਗੁਰਾਲ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਮੰਗਲਵਾਰ ਨੂੰ ਰਾਜਨ ਅੰਗੁਰਾਲ ਦੇ ਨਾਲ ਅਦਾਲਤ ਨੇ ਭਰਾ ਸ਼ੀਤਲ ਅੰਗੁਰਾਲ ਦੀ ਅਗਾਊਂ ਜ਼ਮਾਨਤ ਲਈ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਉਨ੍ਹਾਂ ‘ਤੇ ਆਦਮਪੁਰ ਦੀ ਨੂਰਪੁਰ-ਧੋਗੜੀ ਸੜਕ ਦੇ ਨਵੇਂ ਉਦਯੋਗਿਕ ਜ਼ੋਨ ਵਿਚ ਗੈਰਕਾਨੂੰਨੀ ਸ਼ਰਾਬ ਫੈਕਟਰੀ ਚਲਾਉਣ ਦਾ ਦੋਸ਼ ਹੈ।
ਇਸ ਮਾਮਲੇ ਵਿੱਚ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਨਾਜਾਇਜ਼ ਸ਼ਰਾਬ ਬਣਾਉਣ ਦੇ ਨਾਲ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਸੀ। ਇਸ ਦੀ ਪੁਸ਼ਟੀ ਕਰਦਿਆਂ ਆਦਮਪੁਰ ਥਾਣੇ ਦੇ ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਰਾਜਨ ਅੰਗੁਰਾਲ ਨੇ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਉਨ੍ਹਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਥਾਣੇ ਵਿੱਚ ਦਰਜ ਕੇਸ ਵਿੱਚ ਅਗਲੇਰੀ ਕਾਰਵਾਈ ਲਈ ਅਧਿਕਾਰੀਆਂ ਕੋਲ ਜਾ ਰਹੇ ਹਨ।
ਇਹ ਹੈ ਮਾਮਲਾ : ਆਬਕਾਰੀ ਟੀਮ ਅਤੇ ਚੰਡੀਗੜ੍ਹ ਦੀ ਪੁਲਿਸ ਨੇ ਕਰੀਬ ਦੋ ਹਫ਼ਤੇ ਪਹਿਲਾਂ ਨੂਰਪੁਰ-ਧੋਗੜੀ ਰੋਡ ‘ਤੇ ਛਾਪਾ ਮਾਰਿਆ ਸੀ। ਇਥੋਂ ਇਕ ਨਜਾਇਜ਼ ਸ਼ਰਾਬ ਫੈਕਟਰੀ ਫੜਨ ਦਾ ਦਾਅਵਾ ਕੀਤਾ ਗਿਆ ਸੀ। ਪੁਲਿਸ ਅਤੇ ਆਬਕਾਰੀ ਅਫਸਰਾਂ ਨੇ ਦੱਸਿਆ ਕਿ ਸ਼ਰਾਬ ਭਰਨ ਲਈ ਇੱਕ ਬਾਟਲਿੰਗ ਚੇਨ ਲੱਗੀ ਹੋਈ ਸੀ। ਇਸ ਤੋਂ ਇਲਾਵਾ ਸ਼ਰਾਬ ਨੂੰ ਪੈਕ ਕਰਨ ਲਈ ਡੱਬੇ ਦੇ ਨਾਲ 750 ਐਮਐਲ ਦੀਆਂ ਖਾਲੀ ਪਲਾਸਟਿਕ ਬੋਤਲਾਂ, ਪਲਾਸਟਿਕ ਦੀਆਂ ਟੈਂਕੀਆਂ ਦੇ ਨਾਲ ਸ਼ਰਾਬ, ਪਲਾਸਟਿਕ ਪਾਈਪ ਮਿਲੀ ਸੀ।
ਇਹ ਵੀ ਪੜ੍ਹੋ : ਕੇਜਰੀਵਾਲ ਦੀ ਬਿਜਲੀ ਮਾਫੀ ਦੇ ਵਾਅਦੇ ‘ਤੇ ਬੋਲੇ ਸੁਖਬੀਰ ਬਾਦਲ, ਕਿਹਾ- ਲੋਕਾਂ ਨੂੰ ਗੁੰਮਰਾਹ ਕਰਨ ਵਾਲਾ
ਇਨ੍ਹਾਂ ਦੀ ਬਨਾਵਟ ਮੈਲਬ੍ਰੋਸ ਦ ਕੈਸ਼ ਬ੍ਰਾਂਡ ਵਾਲੀ ਸ਼ਰਾਬ ਨਾਲ ਮੇਲ ਖਾਂਦੀ ਸੀ। ਉਥੋਂ 11,990 ਬੋਤਲਾਂ, 3,840 ਡੱਬੇ ਬਰਾਮਦ ਹੋਏ। ਇਸ ਤੋਂ ਬਾਅਦ ਅੰਗੁਰਾਲ ਬ੍ਰਦਰਸ ਨੇ ਪੁਲਿਸ ਨਾਲ ਬਹਿਸ ਨਾਲ ਹੱਥੋਪਾਈ ਵ ਕੀਤੀ। ਇਸ ਮਾਮਲੇ ਵਿੱਚ ਪਹਿਲਾਂ ਫਰਾਡ ਦਾ ਕਸ ਦਰਜ ਹੋਇਆ, ਬਾਅਦ ਵਿੱਚ ਇਸ ਵਿੱਚ ਪੁਲਿਸ ਨ ਕਾਤਲਾਨਾ ਹਮਲੇ ਦੀ ਵੀ ਧਾਰਾ ਜੋੜ ਦਿੱਤੀ। ਇਸ ਤੋਂ ਬਾਅਦ ਅੰਗੁਰਾਲ ਭਰਾ ਪੇਸ਼ਗੀ ਜ਼ਮਾਨਤ ਲਈ ਕੋਸ਼ਿਸ਼ ਕਰ ਰਹੇ ਸਨ।
ਹਾਲਾਂਕਿ, ਰਾਜਨ ਅੰਗੁਰਾਲ, ਸ਼ੀਤਲ ਅੰਗੁਰਾਲ ਅਤੇ ਸੰਨੀ ਅੰਗੁਰਾਲ ਦਾ ਦਾਅਵਾ ਹੈ ਕਿ ਉਹ ਉਥੇ ਸੈਨੀਟਾਈਜ਼ਰ ਦੀ ਫੈਕਟਰੀ ਲਗਾ ਰਹੇ ਸਨ। ਉਨ੍ਹਾਂ ਨੂੰ ਸਿਆਸੀ ਕਾਰਨਾਂ ਕਰਕੇ ਫਸਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਦੇ ਖਿਲਾਫ ਨੈਸ਼ਨਲ ਐਸ ਸੀ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਸੀ। ਹਾਲਾਂਕਿ, ਸੈਨੇਟਾਈਜ਼ਰ ਬਣਾਉਣ ਲਈ ਲਾਇਸੈਂਸ ਲਈ ਅਰਜ਼ੀ ਨਾ ਦੇਣ ਤੋਂ ਬਾਅਦ ਪੁਲਿਸ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।