ਮਾਨਸਾ ਵਿਚ ਅੱਜ ਮੀਂਹ ਕਾਰਨ ਇੱਟ ਭੱਠੇ ਦੇ ਗੋਦਾਮ ਦੀ ਦੀਵਾਰ ਡਿੱਗ ਗਈ ਜਿਸ ਨਾਲ ਸਾਈਕਲ ‘ਤੇ ਜਾ ਰਹੇ ਬਜ਼ੁਰਗ ਦੀ ਮੌਤ ਹੋ ਗਈ। ਪੂਰੀ ਘਟਨਾ ਉਥੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। ਹਾਦਸਾ ਜਵਾਹਰਕੇ ਪਿੰਡ ਵਿਚ ਹੋਇਆ।
ਮ੍ਰਿਤਕ ਦੀ ਪਛਾਣ ਜਗਜੀਵਨ ਸਿੰਘ ਵਜੋਂ ਹੋਈ ਹੈ। ਪਿੰਡ ਵਾਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਕੰਧ ਡਿਗਣ ਦਾ ਧਮਾਕਾ ਸੁਣ ਕੇ ਉਹ ਬਾਹਰ ਆਏ। ਉਨ੍ਹਾਂ ਦੇਖਿਆ ਕਿ ਜਗਜੀਵਨ ਸਿੰਘ ਕੰਧ ਹੇਠਾਂ ਦਬੇ ਹੋਏ ਸਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬਜ਼ੁਰਗ ਖੇਤੀਬਾੜੀ ਦਾ ਕੰਮ ਕਰਦਾ ਸੀ ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਛੁੱਟੀਆਂ ‘ਚ ਕੀਤਾ ਗਿਆ ਵਾਧਾ, ਹੁਣ ਇਸ ਤਰੀਕ ਤੱਕ ਬੰਦ ਰਹਿਣਗੇ ਸਕੂਲ
ਕੁਲਦੀਪ ਸਿੰਘ ਨੇ ਦੱਸਿਆ ਕਿ ਇੱਟ ਭੱਠਾ ਮਾਲਕ ਨੂੰ ਪਹਿਲਾਂ ਵੀ ਕਈ ਵਾਰ ਦੀਵਾਰ ਦੀ ਮਾੜੀ ਹਾਲਤ ਬਾਰੇ ਸੂਚਿਤ ਕੀਤਾ ਗਿਆ ਸੀ ਪਰ ਮਾਲਕ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਥਾਣਾ ਸਿਟੀ ਵਨ ਦੇ ਇੰਚਾਰਜ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























