ਕੋਰੋਨਾ ਮਹਾਮਾਰੀ ਦੇ ਚੱਲਦਿਆਂ ਹਵਾਈ ਉਡਾਨਾਂ ‘ਤੇ ਪਾਬੰਦੀ ਲੱਗੀ ਹੋਈ ਹੈ, ਜਿਸ ਦੇ ਚੱਲਦਿਆਂ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਭਾਰਤ ਵਿੱਚ ਫਸੇ ਹਏ ਹਨ। ਗ੍ਰਹਿ ਮੰਤਰਾਲੇ ਨੇ ਇਨ੍ਹਾਂ ਨਾਗਰਿਕਾਂ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਵੀਜ਼ਾ ਮਿਆਦ 31 ਅਗਸਤ ਤੱਕ ਵਧਾ ਦਿੱਤੀ ਹੈ।
ਗ੍ਰਹਿ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ -19 ਮਹਾਂਮਾਰੀ ਕਾਰਨ ਭਾਰਤ ਵਿਚ ਫਸੇ ਵਿਦੇਸ਼ੀ ਨਾਗਰਿਕਾਂ ਦੀ ਵੀਜ਼ਾ ਮਿਆਦ 31 ਅਗਸਤ ਤੱਕ ਵਧਾ ਦਿੱਤੀ ਗਈ ਹੈ। ਇਹ ਰਾਹਤ ਉਨ੍ਹਾਂ ਨੂੰ ਮੁਫਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਹੁਣ ਦਫਤਰ ਵਿੱਚ ਜੀਨਸ, ਟੀ-ਸ਼ਰਟ ਅਤੇ ਸਪੋਰਟਸ ਬੂਟ ਪਾ ਕੇ ਨਹੀਂ ਆ ਸਕਣਗੇ CBI ਕਰਮਚਾਰੀ, ਪਾਉਣੇ ਪੈਣਗੇ Formal ਕੱਪੜੇ
ਇਨ੍ਹਾਂ ਨਾਗਰਿਕਾਂ ਨੂੰ ਨਾ ਤਾਂ ਵਧਾਈ ਗਈ ਵੀਜ਼ਾ ਦੀ ਮਿਆਦ ਲਈ ਅਰਜ਼ੀ ਦੇਣੀ ਪਵੇਗੀ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਜ਼ੁਰਮਾਨਾ ਜਾਂ ਫੀਸ ਦੇਣੀ ਪਵੇਗੀ।