In Chandiagarh Instruction given : ਚੰਡੀਗੜ੍ਹ ਪ੍ਰਸ਼ਾਸ਼ਨ ਵਲੋਂ ਐਤਵਾਰ ਦੇਰ ਸ਼ਾਮ ਨਵੇਂ ਹੁਕਮ ਜਾਰੀ ਕੀਤੇ ਗਏ, ਜਿਨ੍ਹਾਂ ਅਧੀਨ ਚੰਡੀਗੜ੍ਹ ਦੇ ਲੋਕਾਂ ਨੂੰ ਅੱਜ 4 ਮਈ ਤੋਂ ਕਰਫਿਊ ਤੋਂ ਰਾਹਤ ਮਿਲੇਗੀ। ਸ਼ਹਿਰ ਵਿਚ ਕਰਫਿਊ ਅੱਧੀ ਰਾਤ ਤੋਂ ਬਾਅਦ ਹਟਾ ਦਿੱਤਾ ਗਿਆ। ਜਿਸ ਤੋਂ ਬਾਅਦ ਲੌਕਡਾਊਨ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਹੀ ਰਹੇਗਾ। ਪ੍ਰੰਤੂ ਕੰਟੇਨਮੈਂਟ ਇਲਾਕਿਆਂ ਵਿਚ ਰਾਹਤ ਨਹੀਂ ਦਿੱਤੀ ਗਈ ਹੈ। ਪ੍ਰਸ਼ਾਸਨ ਵਲੋਂ ਜਾਰੀ ਕੀਤੇ ਨਵੇਂ ਹੁਕਮਾਂ ਮੁਤਾਬਕ ਚੰਡੀਗੜ੍ਹ ਵਿਚ ਜ਼ਰੂਰੀ ਸਾਮਾਨ ਵਾਲੀਆਂ ਦੁਕਾਨਾਂ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਓਡ-ਈਵਨ ਫਾਰਮੂਲੇ ਅਧੀਨ ਖੁੱਲ੍ਹਣਗੀਆਂ। ਮਤਲਬ ਇਕ ਦਿਨ ਓਡ ਵਾਲੀਆਂ ਤੇ ਇਕ ਦਿਨ ਈਵਨ ਨੰਬਰ ਵਾਲੀਆਂ ਦੁਕਾਨਾਂ ਖੁੱਲ੍ਹਣਗੀਆਂ।
ਸ਼ਰਾਬ ਦੀਆਂ ਦੁਕਾਨਾਂ ਕੁੱਝ ਸ਼ਰਤਾਂ ਨਾਲ ਖੁੱਲ੍ਹਣਗੀਆਂ ਅਤੇ ਸ਼ਰਾਬ ਵੇਚਣ ਵਾਲੇ ਦੁਕਾਨਦਾਰਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਦੁਕਾਨ ਵਿਚ ਇੱਕ ਵਾਰ ਵਿਚ ਸਿਰਫ 5 ਵਿਅਕਤੀ ਤੋਂ ਜ਼ਿਆਦਾ ਵਿਅਕਤੀ ਨਾ ਹੋਣ। ਸਰਕਾਰੀ ਦਫਤਰਾਂ ਨੂੰ ਵੀ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ 11 ਮਈ ਤੱਕ ਕੋਈ ਪਬਲਿਕ ਡੀਲਿੰਗ ਨਹੀਂ ਹੋਵੇਗੀ। ਸੜਕਾਂ ਉਤੇ ਚੱਲਣ ਵਾਲੇ ਵਾਹਨਾਂ ਉਤੇ ਔਡ ਇਵਨ ਫਾਰਮੂਲਾ ਲਾਗੂ ਨਹੀਂ ਹੋਵੇਗਾ। ਸ਼ਹਿਰ ਵਿਚ ਸਾਰੇ ਹੋਟਲ ਅਤੇ ਮਠਿਆਈ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਸ਼ਹਿਰ ਵਿਚ ਕੇਵਲ ਮਨਜ਼ੂਰਸ਼ੁਦਾ ਗਤੀਵਿਧੀਆਂ ਦੇ ਲਈ ਇੰਟਰ ਸਟੇਟ ਟਰੈਵਲ ਨੂੰ ਹੀ ਮਨਜ਼ੂਰੀ ਹੋਵੇਗੀ। ਚੰਡੀਗੜ੍ਹ ਵਿਚ ਮੋਹਾਲੀ ਅਤੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਵਲੋਂ ਜਾਰੀ ਕੀਤੇ ਗਏ ਪਰਮਿਟ ਹੀ ਮੰਨੇ ਜਾਣਗੇ। ਚੰਡੀਗੜ੍ਹ ਦੇ ਐਂਟਰੀ ਪੁਆਇੰਟ ਉਤੇ ਥਰਮਲ ਸਕੈਨਿੰਗ ਹੋਵਗੀ। ਸ਼ਰਾਬ ਦੇ ਅਹਾਤੇ ਨਹੀਂ ਖੁੱਲ੍ਹਣਗੇ।
ਦੂਜੇ ਸੂਬਿਆਂ ਤੋਂ ਚੰਡੀਗੜ੍ਹ ਆਉਣ ਵਾਲਿਆਂ ਨੂੰ ਇਸ ਵਿਚ ਬਿਨਾਂ ਪਾਸ ਦੇ ਛੋਟ ਨਹੀਂ ਦਿੱਤੀ ਗਈ ਹੈ। ਚੰਡੀਗੜ੍ਹ ਵਿਚ ਐਂਟਰੀ ਆਈਕਾਰਡ ਅਤੇ ਪਾਸ ਦੇ ਆਧਾਰ ’ਤੇ ਹੀ ਹੋਵੇਗੀ। ਕੰਜੈਸਟਿਡ ਮਾਰਕੀਟਸ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਉਥੇ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਬਹੁਤ ਜ਼ਰੂਰੀ ਕੰਮ ਹੋਣ ’ਤੇ ਹੀ ਘਰਾਂ ਤੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ।