In Faridkot Medical College : ਪੰਜਾਬ ਵਿੱਚ ਜਦੋਂ ਕੋਰੋਨਾ ਕਰਕੇ ਗੰਭੀਰ ਸਾਹ ਦੇ ਰੋਗੀਆਂ ਦੀਆਂ ਜਾਨਾਂ ਜਾ ਰਹੀਆਂ ਹਨ। ਕੇਂਦਰ ਵੱਲੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਵਿੱਚ ਇਸ ਦੌਰਾਨ ਰੋਗੀਆਂ ਦੀ ਜਾਨ ਬਚਾਉਣ ਲਈ ਵੈਂਟੀਲੇਟਰ ਭੇਜੇ ਗਏ ਸਨ। ਪਰ ਡਾਕਟਰਾਂ ਦਾ ਕਹਿਣਾ ਹੈ ਕਿ GGSMCH ਵਿੱਚ ਪਏ 80 ਵਿੱਚੋਂ 71 ਵੈਂਟੀਲੇਟਰ ਠੀਕ ਕੰਮ ਨਹੀਂ ਕਰ ਰਹੇ।
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਡਾਕਟਰਾਂ ਦੀ ਸ਼ਿਕਾਇਤ ਹੈ ਕਿ ਵੈਂਟੀਲੇਟਰਾਂ ਵਿੱਚ ਤਕਨੀਕੀ ਖਰਾਬੀ ਹ ਜਿਸ ਕਰਕੇ ਇਨ੍ਹਾਂ ਵਿੱਚ ਪ੍ਰੈਸ਼ਰ ਦੀ ਵਰਤੋਂ ਕਰਨ ਦੇ ਅੱਧੇ ਘੰਟੇ ਦੇ ਅੰਦਰ-ਅੰਦਰ ਘੱਟ ਜਾਂਦੀ ਹੈ। ਉਥੇ ਹੀ ਵੈਂਟੀਲੇਟਰਾਂ ਦੀ ਕੁਆਲਿਟੀ ਕਾਫੀ ਘਟੀਆ ਹੈ। ਇਸ ਤੋਂ ਇਲਾਵਾ ਕੰਮ ਕਰ ਰਹੀਆਂ ਮਸ਼ੀਨਾਂ ਨੂੰ ਵੀ ਨਾਲੋਂ ਨਾਲ ਮੁਰੰਮਤ ਦੀ ਲੋੜ ਹੈ। ਪੰਜਾਬ ਦੇ ਮੁੱਖ ਸਕੱਤਰ ਨੇ ਇਨ੍ਹਾਂ ਦੀ ਮੁਰੰਮਤ ਲਈ ਇੰਜੀਨੀਅਰਾਂ ਤੇ ਟੈਕਨੀਸ਼ੀਅਨਾਂ ਨੂੰ ਇਜਾਜ਼ਤ ਦਿੱਤੀ ਹੈ, ਜਿਨ੍ਹਾਂ ਦੇ 24 ਘੰਟਿਆਂ ਵਿੱਚ ਫਰੀਦਕੋਟ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹ।
ਇਸ ਦੌਰਾਨ ਭਾਜਪਾ ਦੀ ਪ੍ਰੀਤੀ ਗਾਂਧੀ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਇੱਕ ਫੋਟੋ ਟਵਿੱਟਰ ’ਤੇ ਦਿਖਾਇਆ, ਜਿਥੇ ਕਈ ਵੈਂਟੀਲੇਟਰ ਅਣਵਰਤੇ ਪਏ ਹੋਏ ਹਨ। ਪ੍ਰੀਤੀ ਗਾਂਧੀ ਨੇ ਟਵੀਟ ਕਰਕੇ ਇੱਕ ਫੋਟੋ ਪੋਸਟ ਕੀਤੀ ਅਤੇ ਲਿਖਿਆ ਕਿ ਇਹ ਨਜ਼ਾਰਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਹੈ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੇਜੇ ਗਏ ਵੈਂਟੀਲੇਟਰ ਅਣਵਰਤੇ ਹੀ ਪਏ ਹੋਏ ਹਨ। ਉਥੇ ਹੀ ਗੰਭੀਰ ਰੂਪ ਨਾਲ ਬੀਮਾਰ ਕੋਵਿਡ-19 ਮਰੀਜ਼ ਮਰੀਜ਼ ਮਰ ਰਹੇ ਹਨ।
ਇਸ ਦੇ ਨਾਲ ਹੀ ਉਸ ਨੇ ਸਿਹਤ ਸਕੱਤਰ ਨੇ ਇਕ ਮਹੀਨਾ ਪਹਿਲਾਂ ਪੰਜਾਬ ਨੂੰ ਲਿਖੇ ਇੱਕ ਪੱਤਰ ਨੂੰ ਵੀ ਪੋਸਟ ਕੀਤਾ, ਜਿਸ ਵਿੱਚ ਵੈਂਟੀਲੇਟਰਾਂ ਦੇ ਬੇਕਾਰ ਪਏ ਹੋਣ ਬਾਰੇ ਕਿਹਾ ਗਿਆ ਹੈ, ਪਰ ਕਿਸੇ ਨੂੰ ਇਸ ਨਾਲ ਕੋਈ ਫਰਕ ਨਹੀਂ ਪੈ ਰਿਹਾ।