In Ludhiana these areas : ਕੋਰੋਨਾ ਮਹਾਮਾਰੀ ਨੇ ਜਿਥੇ ਪੂਰੇ ਪੰਜਾਬ ਵਿੱਚ ਕਹਿਰ ਮਚਾਇਆ ਹੋਇਆ ਹੈ, ਉਥੇ ਹੀ ਲੁਧਿਆਣਾ ਜ਼ਿਲ੍ਹੇ ਵਿੱਚ ਵੀ ਇਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਤੇ ਮਾਈਕ੍ਰੋਕੰਟੇਨਮੈਂਟ ਜ਼ੋਨ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਇਨ੍ਹਾਂ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਵਿੱਚ ਦੁੱਗਰੀ ਫੇਸ-1 ਤੋਂ 201 ਪਾਜ਼ੀਟਿਵ ਮਾਮਲੇ ਆਉਣ ਕਾਰਨ ਅਤੇ ਦੁੱਗਰੀ ਫੇਸ-2 ਤੋਂ 228 ਮਾਮਲੇ ਆਉਣ ਕਾਰਨ ਇਨ੍ਹਾਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।
ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਦੁਰਗਾਪੁਰੀ ਇਲਾਕੇ ਦੀ ਗਲੀ ਨੰਬਰ 18, ਬੀ 34 ਮਕਾਨ ਨੰਬਰ 4813, 2520, ਸੰਜੀਵਨੀ ਹਸਪਤਾਲ, ਹੈਬੋਵਾਲ, ਪਿੰਡ ਅਕਾਲਗੜ੍ਹ, ਚਰਚ ਰੋਡ, ਬਲਾਕ ਸੁਧਾਰ, ਵਿਵੇਕਾਨੰਦ ਬਿਰਧ ਆਸ਼ਰਮ, ਮਾਡਲ ਟਾਊਨ, 73 ਏ ਰਾਜਗੁਰੂ ਨਗਰ, ਗੀਤਾ ਮੰਦਰ ਆਸ਼ਰਮ ਥਰੀਕੇ, 407 ਬਸੰਤ ਐਵੇਨਿਊ ਦੁੱਗਰਾ ਰੋਡ, 32 ਮਾਇਆ ਨਗਰ, ਕਾਲਜ ਰੋਡ ਨੂੰ ਮਾਈਕ੍ਰੋਕੰਟਨਮੈਂਟ ਜ਼ੋਨ ਵਿੱਚ ਤਬਦੀਲ ਕੀਤਾ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ 5 ਜਾਂ ਇਸ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿੱਚ ਕੋਰੋਨਾ ਦੇ 1052 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਤੇ ਇਸ ਦੇ ਨਾਲ ਹੀ 15 ਮੌਤਾਂ ਹੋਈਆਂ। ਲੁਧਿਆਣਾ ਵਿਚ ਹੁਣ ਤੱਕ 970652 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ RTPCR 678454, ਐਂਟੀਜਨ 280275, ਟਰੂਨੈਟ ਦੇ 11923 ਹਨ। ਅੱਜ ਪਾਜੀਟਿਵ ਪਾਏ ਗਏ ਕੇਸਾਂ ਵਿਚੋਂ 952 ਜਿਲ੍ਹਾ ਲੁਧਿਆਣਾ ਤੋਂ ਅਤੇ 100 ਸੈਂਪਲਾਂ ਦੀ ਰਿਪੋਰਟ ਬਾਹਰਲੇ ਰਾਜਾਂ ਨਾਲ ਸਬੰਧਤ ਹੈ।