In memory of ‘Birha’s Poet’ : ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸਾਹਿਤ ਦੇ ਅਜਿਹੇ ਮਸ਼ਹੂਰ ਪ੍ਰਸਿੱਧ ਕਵੀ ਸਨ, ਜਿਨ੍ਹਾਂ ਨੂੰ ਜ਼ਿਆਦਾਤਰ ਰੋਮਾਂਟਿਕ ਕਵਿਤਾਵਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਲਿਖੀਆਂ ਕਵਿਤਾਵਾਂ ਅਤੇ ਗਜ਼ਲਾਂ ਵਿਚ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੀ ਝਲਕ ਪੂਰੀ ਤਰ੍ਹਾਂ ਮਹਿਸੂਸ ਕੀਤੀ ਜਾ ਸਕਦੀ ਹੈ। ਉਨ੍ਹਾਂ ਦੀਆਂ ਅਜਿਹੀਆਂ ਗਜ਼ਲਾਂ/ਕਵਿਤਾਵਾਂ ਕਰਕੇ ਉਨ੍ਹਾਂ ਨੂੰ ਬਿਰਹਾ ਦਾ ਕਵੀ ਕਿਹਾ ਜਾਂਦਾ ਹੈ। ਸਭ ਤੋਂ ਘੱਟ ਉਮਰ ਵਿਚ ਸਾਹਿਤਕ ਅਕੈਡਮੀ ਅਵਾਰਡ ਹਾਸਿਲ ਕਰਨ ਵਾਲੇ ਕਵੀ ਸ਼ਿਵ ਕੁਮਾਰ ਬਟਾਲਵੀ ਹੀ ਸਨ।
ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਵਿਚ ਸਿਆਲਕੋਟ ਜ਼ਿਲ੍ਹੇ ਦੀ ਸ਼ੰਕਰਗੜ੍ਹ ਤਹਿਸੀਲ ਵਿਚ ਪੈਂਦੇ ਪਿੰਡ ਬੜਾ ਪਿੰਡ ਲੋਹਤੀਆਂ ਵਿਚ ਪੰਡਿਤ ਕ੍ਰਿਸ਼ਨ ਗੋਪਾਲ ਅਤੇ ਸ਼ਾਂਤੀ ਦੇਵੀ ਦੇ ਘਰ ਹੋਇਆ ਸੀ। ਉਹਨਾਂ ਦੇ ਪਿਤਾ ਤਹਿਸੀਲਦਾਰ ਸਨ। ਉਨ੍ਹਾਂ ਦੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿਚ ਹੀ ਹੋਈ। ਚੌਥੀ ਜਮਾਤ ’ਚੋਂ ਵੀਜ਼ਾ ਲੈ ਕੇ ਪੰਜਵੀਂ ਤੇ ਛੇਵੀਂ ਜਮਾਤ ਉਨ੍ਹਾਂ ਨੇ ਡੇਰਾ ਬਾਬਾ ਨਾਨਕ ਤੋਂ ਕੀਤੀ। 1947 ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਹ ਉਸ ਸਮੇਂ ਸਾਲਾਂ ਦੇ ਸਨ। ਵੰਡ ਸਮੇਂ ਉਹਨਾਂ ਦਾ ਪਰਿਵਾਰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿਖੇ ਆ ਗਿਆ, ਜਿੱਥੇ ਉਹਨਾਂ ਦੇ ਪਿਤਾ ਨੇ ਪਟਵਾਰੀ ਦਾ ਕੰਮ ਕੀਤਾ।
ਉਨ੍ਹਾਂ ਨੇ 1960 ਵਿਚ ਉਨ੍ਹਾਂ ਦੀ ਜ਼ਿੰਦਗੀ ਵਿਚ ਮੀਨਾ ਨਾਂ ਦੀ ਲੜਕੀ ਆਈ, ਇਸ ਸਮੇਂ ਦੌਰਾਨ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਪਰ ਉਸ ਲੜਕੀ ਦੀ ਮੌਤ ਨੇ ਸ਼ਿਵ ਕੁਮਾਰ ਨੂੰ ‘ਬਿਰਹਾ ਦਾ ਕਵੀ’ ਬਣਾ ਦਿੱਤਾ। ਸ਼ਿਵ ਕੁਮਾਰ ਦਾ ਵਿਆਹ 5 ਫਰਵਰੀ 1967 ਵਿਚ ਗੁਰਦਾਸਪੁਰ ਜ਼ਿਲੇ ਦੇ ਪਿੰਡ ਕੀੜੀ ਮੰਗਿਆਲ ਦੀ ਅਰੁਣਾ ਨਾਲ ਹੋਇਆ। ਉਹ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਖੁਸ਼ ਸਨ। ਉਨ੍ਹਾਂ ਦੇ ਦੋ ਧੀ-ਪੁੱਤਰ ਸਨ।
ਉਹਨਾਂ ਨੂੰ 1967 ਵਿਚ ਇਕ ਨਾਟਕ ਲੂਣਾ (1965) ਲਿਖਣ ਉਨ੍ਹਾਂ ਨੂੰ ਸਾਹਿਤਕ ਅਕੈਡਮੀ ਐਵਾਰਡ ਦਿੱਤਾ ਗਿਆ ਸੀ। ਉਹਨਾਂ ਦੀ ਇਕ ਕਥਾ ‘ਅਲਵਿਦਾ’ 1974 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪਬਲਿਸ਼ ਕੀਤੀ ਗਈ। ਇਸ ਯੂਨੀਵਰਸਿਟੀ ਵਿਚ ਹਰ ਸਾਲ ਸਭ ਤੋਂ ਵਧੀਆ ਲੇਖਕ ਨੂੰ ਸ਼ਿਵ ਕੁਮਾਰ ਬਟਾਲਵੀ ਅਵਾਰਡ ਦਿੱਤਾ ਜਾਂਦਾ ਹੈ। ਪੰਜਾਬੀ ਕਲਾਕਾਰਾਂ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੀਆਂ ਅਨੇਕਾਂ ਕਵਿਤਾਵਾਂ ਨੂੰ ਗਾਇਆ ਵੀ ਗਿਆ। ਉਹਨਾਂ ਦੀਆਂ ਰਚਨਾਵਾਂ ਵਿਚ ਪੀੜਾਂ ਦਾ ਪਿਰਾਗਾ(1960), ਮੈਨੂੰ ਵਿਦਾ ਕਰੋ(1963), ਗਜ਼ਲਾਂ ਤੇ ਗੀਤ, ਆਰਤੀ (1971), ਲਾਜਵੰਤੀ (1961), ਆਟੇ ਦੀਆਂ ਚਿੜੀਆਂ ( 1962), ਲੂਣਾ (1965), ਮੈਂ ਤੇ ਮੈਂ (1970), ਸੋਗ, ਅਲਵਿਦਾ (1974) ਆਦਿ ਸ਼ਾਮਿਲ ਹਨ।