In Sangrur 33 cases were : ਜਿਲ੍ਹਾ ਸੰਗਰੂਰ ਵਿਖੇ ਮੰਗਲਵਾਰ ਦੇਰ ਰਾਤ 11 ਕੇਸ ਸਾਹਮਣੇ ਆਉਣ ਨਾਲ ਕੋਰੋਨਾ ਬਲਾਸਟ ਹੋਇਆ। ਕੋਰੋਨਾ ਦਾ ਕਹਿਰ ਪੂਰੇ ਵਿਸ਼ਵ ਵਿਚ ਦਿਨੋ-ਦਿਨ ਤੇਜੀ ਫੜਦਾ ਜਾ ਰਿਹਾ ਹੈ। ਪੰਜਾਬ ਦੇ ਹਰੇਕ ਜਿਲ੍ਹੇ ਵਿਚ ਇਸ ਦੇ ਕੇਸ ਵਧ ਰਹੇ ਹਨ ਤੇ ਰੋਜਾਨਾ ਲੋਕਾਂ ਵਿਚ ਡਰ ਵਾਲਾ ਮਾਹੌਲ ਬਣਦਾ ਜਾ ਰਿਹਾ ਹੈ। ਮੰਗਲਵਾਰ ਨੂੰ ਸੰਗਰੂਰ ਵਿਖੇ ਪਹਿਲਾਂ ਸਵੇਰੇ 22 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਤੇ ਫਿਰ ਬਾਅਦ ਵਿਚ 11 ਹੋਰ ਲੋਕਾਂ ਦੀ ਰਿਪੋਰਟ ਪਾਜੀਟਿਵ ਪਾਈ ਗਈ। ਇਸ ਤਰ੍ਹਾਂ ਸੰਗਰੂਰ ਵਿਚ ਇਕੋ ਦਿਨ ਕੋਵਿਡ-19 ਦੇ 33 ਕੇਸਾਂ ਦੀ ਪੁਸ਼ਟੀ ਹੋਈ। ਹੁਣ ਤਕ ਸੰਗਰੂਰ ਵਿਚ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ 95 ਹੋ ਗਈ ਹੈ।
ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਉਨ੍ਹਾਂ ਨੇ ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਕੇ ਉਥੇ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਤੇ ਦੱਸਿਆ ਕਿ 800 ਮਰੀਜਾਂ ਦੀ ਦੇਖਭਾਲ ਲਈ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਭਾਈ ਗੁਰਦਾਸ ਕਾਲਜ ਤੇ ਪੀ. ਜੀ. ਆਈ. ਦੇ ਸੈਟੇਲਾਈਟ ਕੇਂਦਰ ਵਿਖੇ ਵੀ ਕੋਰੋਨਾ ਪਾਜੀਟਿਵ ਮਰੀਜਾਂ ਲਈ ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਜੇਕਰ ਲੋੜ ਪਈ ਤਾਂ ਇਨ੍ਹਾਂ ਮਰੀਜਾਂ ਨੂੰ ਇਥੇ ਸ਼ਿਫਟ ਕੀਤਾ ਜਾ ਸਕੇ।
ਪੰਜਾਬ ਵਿਚ ਹੁਣ ਤਕ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਅੰਮ੍ਰਿਤਸਰ (220), ਜਲੰਧਰ (5), ਲੁਧਿਆਣਾ (81), ਮੋਹਾਲੀ (22) , ਹੁਸ਼ਿਆਰਪੁਰ (77) , ਪਟਿਆਲਾ 27, ਨਵਾਂ ਸ਼ਹਿਰ (63) , ਤਰਨ ਤਾਰਨ (87) , ਸੰਗਰੂਰ (95), ਗੁਰਦਾਸਪੁਰ (75) , ਮੁਕਤਸਰ (44) , ਫਰੀਦਕੋਟ (37) , ਫਿਰੋਜ਼ਪੁਰ (25) , ਫਾਜ਼ਿਲਕਾ (33) , ਬਠਿੰਡਾ (36) , ਮੋਗਾ (19) , ਪਠਾਨਕੋਟ (27) , ਬਰਨਾਲਾ (17) , ਕਪੂਰਥਲਾ (16) , ਮਾਨਸਾ (4) , ਫਤਿਹਗੜ ਸਾਹਿਬ (10) , ਅਤੇ ਰੂਪਨਗਰ (11) ਤਕ ਪਹੁੰਚ ਗਈ ਹੈ। ਪੰਜਾਬ ਵਿਚ ਹੁਣ ਤਕ ਕੋਰੋਨਾ ਵਾਇਰਸ ਨਾਲ 25 ਮੌਤਾਂ ਹੋ ਚੁੱਕੀਆਂ ਹਨ। ਲੋਕਾਂ ਨੂੰ ਘਰਾਂ ਅੰਦਰ ਰਹਿ ਕੇ ਤੇ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਕੇ ਪ੍ਰਸ਼ਾਸਨ ਨੂੰ ਇਸ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਮੁਹਿੰਮ ਵਿਚ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਕੋਵਿਡ-19 ਦੇ ਇਸ ਵਧਦੇ ਪ੍ਰਕੋਪ ਤੋਂ ਬਚਿਆ ਜਾ ਸਕੇ ਤੇ ਅਸੀਂ ਆਪਣੀ ਤੇ ਪਰਿਵਾਰਕ ਮੈਂਬਰਾਂ ਦੀ ਜਾਨਾਂ ਬਚਾ ਸਕੀਏ।