India hands over list : ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਨੂੰ ਦੁਵੱਲੀ ਸਮਝੌਤੇ ਤਹਿਤ 340 ਪਾਕਿਸਤਾਨੀ ਕੈਦੀਆਂ ਦੀ ਸੂਚੀ ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨਾਲ ਨੂੰ ਸੌਂਪੀ, ਜਿਹੜੇ ਭਾਰਤ ਵਿਚ ਕੈਦ ਹਨ। ਇਨ੍ਹਾਂ ਵਿੱਚ 263 ਗੈਰ-ਫੌਜੀ ਨਾਗਰਿਕ ਅਤੇ 77 ਮਛੇਰੇ ਸ਼ਾਮਲ ਹਨ। ਇਹ ਜਾਣਕਾਰੀ ਵਿਦੇਸ਼ ਮੰਤਰਾਲਾ ਨੇ ਸਾਂਝੀ ਕੀਤੀ। ਉਥੇ ਹੀ ਪਾਕਿਸਤਾਨ ਨੇ ਆਪਣੀਆਂ ਜੇਲ੍ਹਾਂ ਵਿਚ ਬੰਦ 319 ਭਾਰਤੀ ਕੈਦੀਆਂ ਦੀ ਸੂਚੀ ਭਾਰਤ ਦੇ ਹਾਈ ਕਮਿਸ਼ਨ ਨੂੰ ਸੌਂਪੀ। ਇਸ ਸੂਚੀ ਵਿਚ 270 ਭਾਰਤੀ ਮਛੇਰੇ ਵੀ ਸ਼ਾਮਲ ਹਨ।
ਵਿਦੇਸ਼ੀ ਦਫ਼ਤਰ ਨੇ ਕਿਹਾ, “ਪਾਕਿਸਤਾਨ ਦੀ ਸਰਕਾਰ ਨੇ ਅੱਜ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਨੂੰ ਪਾਕਿਸਤਾਨ ਵਿੱਚ ਜੇਲ੍ਹਾਂ ਵਿੱਚ ਬੰਦ 49 ਗੈਰ-ਫੌਜੀ ਨਾਗਰਿਕਾਂ ਅਤੇ 270 ਮਛੇਰਿਆਂ ਸਮੇਤ 319 ਭਾਰਤੀ ਕੈਦੀਆਂ ਦੀ ਸੂਚੀ ਸੌਂਪ ਦਿੱਤੀ। ਵਿਦੇਸ਼ ਦਫ਼ਤਰ ਨੇ ਇਹ ਵੀ ਕਿਹਾ ਕਿ ਇਸਦੇ ਜਵਾਬ ਵਿੱਚ, ਭਾਰਤ ਸਰਕਾਰ ਨੇ ਤੁਰੰਤ 340 ਪਾਕਿਸਤਾਨੀ ਕੈਦੀਆਂ ਦੀ ਸੂਚੀ ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨਾਲ ਸਾਂਝੀ ਕੀਤੀ, ਜਿਹੜੇ ਭਾਰਤ ਵਿਚ ਕੈਦ ਹੋ ਚੁੱਕੇ ਹਨ। ਇਨ੍ਹਾਂ ਵਿੱਚ 263 ਗੈਰ-ਫੌਜੀ ਨਾਗਰਿਕ ਅਤੇ 77 ਮਛੇਰੇ ਸ਼ਾਮਲ ਹਨ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਇਹ ਕਦਮ ਦੋਵਾਂ ਦੇਸ਼ਾਂ ਦਰਮਿਆਨ 21 ਮਈ, 2008 ਨੂੰ ਹਸਤਾਖਰ ਕੀਤੇ ਡਿਪਲੋਮੈਟਿਕ ਪਹੁੰਚ ਸਮਝੌਤੇ ਦੀਆਂ ਧਾਰਾਵਾਂ ਦੇ ਅਨੁਸਾਰ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਸਮਝੌਤੇ ਤਹਿਤ ਦੋਵੇਂ ਦੇਸ਼ ਸਾਲ ਵਿਚ ਦੋ ਵਾਰ ਇਕ ਜਨਵਰੀ ਅਤੇ ਇਕ ਜੁਲਾਈ ਨੂੰ ਇਕ-ਦੂਜੇ ਦੀ ਹਿਰਾਸਤ ਵਿਚ ਕੈਦੀਆਂ ਦੀ ਸੂਚੀ ਸਾਂਝੇ ਕਰਦੇ ਹਨ। ਸਾਲਾਂ ਤੋਂ ਦੋਵਾਂ ਦੇਸ਼ਾਂ ਦਰਮਿਆਨ ਰੁਕ-ਰੁਕ ਕੇ ਤਣਾਅ ਦੇ ਬਾਵਜੂਦ ਕੈਦੀਆਂ ਦੀ ਸੂਚੀ ਸਾਂਝੇ ਕਰਨ ਦਾ ਕੰਮ ਨਿਰੰਤਰ ਜਾਰੀ ਹੈ।