ਭਾਰਤ ਸਰਕਾਰ ਨੇ ਨੇਵੀ ਲਈ ਰਾਫੇਲ ਜੈੱਟ ਦੇ ਨੇਵੀ ਐਡੀਸ਼ਨ ਦੇ 26 ਜਹਾਜ਼ ਖਰੀਦਣ ਬਾਰੇ ਫਰਾਂਸ ਨੂੰ ਸੂਚਨਾ ਦੇ ਦਿੱਤੀ ਹੈ। ਦੋਵੇਂ ਦੇਸ਼ਾਂ ਵਿਚ ਅੰਤਰ ਸਰਕਾਰੀ ਫਰੇਮ ਵਰਗ ਤਹਿਤ ਇਹ ਸੌਦਾ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਜੁਲਾਈ ਵਿਚ ਰੱਖਿਆ ਮੰਤਰਾਲੇ ਨੇ ਰਾਫੇਲ ਦੇ ਨੇਵੀ ਐਡੀਸ਼ਨ ਨੂੰ ਖਰੀਦਣ ਦਾ ਫੈਸਲਾ ਲਿਆ ਸੀ। ਇਨ੍ਹਾਂ ਜਹਾਜ਼ਾਂ ਨੂੰ ਮੁੱਖ ਤੌਰ ਤੋਂ ਭਾਰਤ ਦੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ INS ਵਿਕਰਾਂਤ ‘ਤੇ ਤਾਇਨਾਤ ਕੀਤੇ ਜਾਣੇ ਹਨ।
ਰੱਖਿਆ ਮੰਤਰਾਲੇ ਦੇ ਸੂਤਰਾਂ ਮੁਤਾਬਕ ਇਸ ਸੌਦੇ ਦਾ ਫੈਸਲਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਹਾਲੀਆ ਪੈਰਿਸ ਦੌਰੇ ‘ਤੇ ਲਿਆ ਗਿਆ। ਭਾਰਤ ਨੇ ਫਰਾਂਸ ਦੀ ਸਰਕਾਰ ਨੂੰ ਰਵਾਇਤੀ ਤੌਰ ਤੋਂ ਅਪੀਲ ਭੇਜ ਕੇ ਦਸੌ ਏਵੀਏਸ਼ਨ ਤੋਂ ਜਹਾਜ਼ ਖਰੀਦਣ ਦੀ ਸੂਚਨਾ ਦੇ ਦਿੱਤੀ ਹੈ। ਇਸ ਸੌਦੇ ‘ਤੇ ਜਹਾਜ਼ਾਂ ਦੀ ਕੀਮਤ ਤੇ ਹੋਰ ਸ਼ਰਤਾਂ ‘ਤੇ ਗੱਲਬਾਤ ਉਦੋਂ ਸ਼ੁਰੂ ਕੀਤੀ ਜਾਵੇਗੀ ਜਦੋਂ ਰੱਖਿਆ ਮੰਤਰਾਲੇ ਨੂੰ ਫਰਾਂਸ ਸਰਕਾਰ ਤੋਂ ਆਪਣੇ ਪੱਤਰ ਦਾ ਜਵਾਬ ਮਿਲ ਜਾਵੇਗਾ। ਇਸ ਸੌਦੇ ਨੂੰ ਲੈ ਕੇ ਅਕਤੂਬਰ ਦੀ ਸ਼ੁਰੂਆਤ ਵਿਚ ਦਸੌ ਦੇ ਪ੍ਰਧਾਨ ਤੇ ਸੀਈਓ ਏਰਿਕ ਟ੍ਰੈਪੀਅਰ ਨੇ ਨਵੀਂ ਦਿੱਲੀ ਦਾ ਦੌਰਾ ਕਰਕੇ ਭਾਰਤ ਦੀ ਇਸ ਸੰਭਾਵਿਤ ਖਰੀਦ ਬਾਰੇ ਵਿਚਾਰ-ਚਰਚਾ ਕੀਤੀ।
ਇਹ ਵੀ ਪੜ੍ਹੋ : ਛੋਟੇ ਸਾਹਿਬਜ਼ਾਦਿਆਂ ਦੇ ਹੱਕ ‘ਚ ਬੋਲਣ ਵਾਲਾ ਨਵਾਬ ਵੰਸ ਖ਼ਤਮ, 8ਵੀਂ ਪੀੜ੍ਹੀ ਦੀ ਇਕਲੌਤੀ ਬੇਗਮ ਦਾ ਦਿਹਾਂਤ
ਉਦਯੋਗਿਕ ਸਹਿਯੋਗ ਨੂੰ ਉਤਸ਼ਾਹ ਦੇਣ ਲਈ ਹਿੰਦੋਸਤਾਨ ਏਅਰੋਨਾਟਿਕਸ ਲਿਮ. ਤੇ ਸਰਫਾਨ ਏਅਰਕ੍ਰਾਫਟ ਇੰਜਣ ਨੇ ਇਕ ਸਮਝੌਤੇ ‘ਤੇ ਹਸਤਾਖਰ ਕੀਤੇ। ਇਸ ਦੌਰਾਨ ਆਯੋਜਿਤ ਸਮਾਰੋਹ ਵਿਚ ਐੱਚਏਐੱਲ ਤੇ ਸਰਫਾਨ ਏਅਰਕ੍ਰਾਫਟ ਇੰਜਣ ਦੋਵਾਂ ਦੇ ਉੱਚ ਅਧਿਕਾਰੀ ਸ਼ਾਮਲ ਹੋਏ। ਸਮਝੌਤੇ ਤਹਿਤ ਦੋਵੇਂ ਕੰਪਨੀਆਂ ਕਮਰਸ਼ੀਅਲ ਇੰਜਣਾਂ ਦੇ ਨਿਰਮਾਣ ਲਈ ਸਹਿਯੋਗ ਕਰੇਗੀ। ਲੀਪ ਇੰਜਣਾਂ ਲਈ ਇੰਜਣ ਫੋਰਜਿੰਗ ਦਾ ਨਿਰਮਾਣ ਐੱਲਏਐੱਲ ਕਰੇਗੀ। ਇਸ ਦਾ ਇਸਤੇਮਾਲ ਏਅਰਬਸ ਏ320 ਅਤੇ ਬੋਇੰਗ 737 ਸਣੇ ਦੁਨੀਆ ਦੇ ਮੁੱਖ ਜਹਾਜ਼ਾਂ ਨੂੰ ਸਮਰੱਥਾ ਪ੍ਰਦਾਨ ਕਰਨ ਵਿਚ ਕੀਤਾ ਜਾਂਦਾ ਹੈ।