Indian Chinese soldiers face-off: ਨਵੀਂ ਦਿੱਲੀ: ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ । ਦੱਸਿਆ ਜਾ ਰਿਹਾ ਹੈ ਕਿ ਉੱਤਰੀ ਸਿੱਕਮ ਵਿੱਚ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਝੜਪ ਹੋ ਗਈ ਹੈ। ਇਹ ਝੜਪ ਨਾ ਕੁਲਾ ਸੈਕਟਰ ਵਿੱਚ ਹੋਈ । ਰਿਪੋਰਟਾਂ ਅਨੁਸਾਰ ਦੋਵਾਂ ਪਾਸਿਆਂ ਦੇ ਅੱਧਾ ਦਰਜਨ ਸੈਨਿਕ ਜ਼ਖਮੀ ਹੋਏ ਹਨ । ਹਾਲਾਂਕਿ ਅਜੇ ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ । ਸੂਤਰਾਂ ਅਨੁਸਾਰ ਗੱਲਬਾਤ ਤੋਂ ਬਾਅਦ ਮਸਲਾ ਹੱਲ ਹੋ ਗਿਆ ਹੈ ।
ਦਰਅਸਲ, ਸਰਹੱਦੀ ਵਿਵਾਦ ਕਾਰਨ ਭਾਰਤ ਅਤੇ ਚੀਨੀ ਫੌਜ ਦੇ ਜਵਾਨਾਂ ਦਰਮਿਆਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ । ਬਾਅਦ ਵਿੱਚ ਸੈਨਾ ਦੇ ਜਵਾਨ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਸਥਾਪਿਤ ਪ੍ਰੋਟੋਕੋਲ ਅਨੁਸਾਰ ਅਜਿਹੇ ਮੁੱਦਿਆਂ ਨੂੰ ਆਪਸੀ ਹੱਲ ਕਰਦੇ ਹਨ । ਇਸ ਵਾਰ ਅਜਿਹੀ ਘਟਨਾ ਕਾਫੀ ਸਮੇਂ ਬਾਅਦ ਵਾਪਰੀ ਹੈ ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਟਕਰਾਅ ਦੀ ਖ਼ਬਰ ਵੀ ਸਾਹਮਣੇ ਆਈ ਸੀ । ਲੱਦਾਖ ਦੀ ਪੇਨਗੋਂਗ ਝੀਲ ਨੇੜੇ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਪੈਟਰੋਲ ਨੂੰ ਲੈ ਕੇ ਝੜਪ ਹੋ ਗਈ ਸੀ । ਦੋਵਾਂ ਵਿਚਾਲੇ ਹੰਗਾਮਾ ਵੀ ਹੋਇਆ, ਜਿਸ ਕਾਰਨ ‘ਫੇਸਆਫ’ ਦੀ ਸਥਿਤੀ ਪੈਦਾ ਹੋ ਗਈ ਸੀ । ਬਾਅਦ ਵਿਚ ਮਾਮਲਾ ਦੋਵਾਂ ਦੇਸ਼ਾਂ ਦੇ ਬ੍ਰਿਗੇਡੀਅਰ ਪੱਧਰ ਦੀ ਗੱਲਬਾਤ ਤੋਂ ਬਾਅਦ ਮਾਮਲਾ ਸੁਲਝਾ ਲਿਆ ਗਿਆ ਸੀ ।