ਆਪ੍ਰੇਸ਼ਨ ਸਿੰਦੂਰ ਦੇ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਹੁਣ ਖਬਰ ਹੈ ਕਿ ਦੋਵੇਂ ਦੇਸ਼ਾਂ ਦੀਆਂ ਜਲ ਸੈਨਾ ਅਰਬ ਸਾਗਰ ‘ਚ ਇਕ ਵਾਰ ਫਿਰ ਤੋਂ ਆਹਮੋ-ਸਾਹਮਣੇ ਹੋਣਗੀਆਂ। ਅਰਬ ਸਾਗਰ ਵਿਚ ਯੁੱਧ ਵਰਗਾ ਮਾਹੌਲ ਦੇਖਣ ਨੂੰ ਮਿਲੇਗਾ। ਜਿਸ ‘ਤੇ ਸਾਰੀ ਦੁਨੀਆ ਦੀ ਨਜ਼ਰ ਹੋਵੇਗੀ। ਅੱਜ ਤੋਂ ਭਾਰਤ ਤੇ ਪਾਕਿਸਤਾਨ ਦੀ ਜਲ ਸੈਨਾ ਅਰਬ ਸਾਗਰ ਵਿਚ ਕੁਝ ਦਿਨਾਂ ਤੱਕ ਇਕ ਹੀ ਸਮੇਂ ਅਭਿਆਸ ਕਰਨਗੀਆਂ।
ਫੌਜ ਦੇ ਜੰਗੀ ਜਹਾਜ਼ 11 ਤੇ 12 ਅਗਸਤ ਨੂੰ ਅਭਿਆਸ ਕਰਨਗੇ ਤੇ ਪਾਕਿਸਤਾਨੀ ਫੌਜ ਵੱਲੋਂ ਵੀ ਪਾਣੀਆਂ ‘ਚ ਅਭਿਆਸ ਦੀ ਤਿਆਰੀ ਕੀਤੀ ਜਾ ਰਹੀ ਹੈ। ਦੋਵਾਂ ਫੌਜਾਂ ਵੱਲੋਂ NOTAM ਜਾਰੀ ਕੀਤਾ ਗਿਆ। ਨੋਟਮ ਉਦੋਂ ਜਾਰੀ ਕੀਤਾ ਜਾਂਦਾ ਹੈ ਜਦੋਂ ਹਵਾਈ ਆਵਾਜਾਈ ‘ਤੇ ਇਕ ਨਿਸ਼ਚਿਤ ਮਿਆਦ ਲਈ ਰੋਕ ਲਗਾ ਦਿੱਤੀ ਜਾਂਦੀ ਹੈ। ਜੰਗੀ ਜਹਾਜ਼ ਤੇ ਫਾਇਰਿੰਗ ਅਭਿਆਸ ਦਾ ਹਿੱਸਾ ਹੋਣਗੇ।
ਇਹ ਵੀ ਪੜ੍ਹੋ : ਸਾਂਸਦਾਂ ਨੂੰ ਲਿਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ, ਤਕਨੀਕੀ ਖਰਾਬੀ ਦੱਸੀ ਗਈ ਵਜ੍ਹਾ
ਦੱਸ ਦੇਈਏ ਕਿ ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿਚ 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ ਆਪ੍ਰੇਸ਼ਨ ਸਿੰਦੂਰ ਵਿਚ ਭਾਰਤੀ ਬਲਾਂ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਵਿਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਵਿਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
























