ਭਾਰਤੀ ਸੀਨੀਅਰ ਮਹਿਲਾ ਹਾਕੀ ਟੀਮ ਏਸ਼ੀਆਈ ਚੈਂਪੀਅਨਜ਼ ਟਰਾਫੀ ‘ਚ ਕੋਰੀਆ ਨੂੰ ਹਰਾ ਕੇ ਫਾਈਨਲ ‘ਚ ਪਹੁੰਚ ਗਈ ਹੈ। ਕੋਰੀਆ ਨੂੰ ਹਰਾਉਣ ਤੋਂ ਬਾਅਦ ਭਾਰਤੀ ਟੀਮ ਨੇ ਲਗਾਤਾਰ ਛੇਵੀਂ ਜਿੱਤ ਹਾਸਲ ਕੀਤੀ ਹੈ। ਸ਼ਨੀਵਾਰ ਨੂੰ ਭਾਰਤ ਨੇ ਕੋਰੀਆ ਨੂੰ 2-0 ਨਾਲ ਹਰਾਇਆ। ਅੱਜ ਹੋਣ ਵਾਲੇ ਫਾਈਨਲ ਮੈਚ ਵਿੱਚ ਭਾਰਤ ਦਾ ਸਾਹਮਣਾ ਮੌਜੂਦਾ ਚੈਂਪੀਅਨ ਜਾਪਾਨ ਨਾਲ ਹੋਵੇਗਾ।
ਇਸ ਤੋਂ ਇਲਾਵਾ ਤੀਜੇ ਅਤੇ ਚੌਥੇ ਸਥਾਨ ਲਈ ਚੀਨ ਅਤੇ ਕੋਰੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਫਾਈਨਲ ਮੈਚ ਮਰੰਗ ਗਮਕੇ ਜੈਪਾਲ ਸਿੰਘ ਐਸਟਰੋਟਰਫ ਸਟੇਡੀਅਮ, ਮੋਰਾਬਾਦੀ, ਰਾਂਚੀ ਵਿਖੇ ਰਾਤ 8:00 ਵਜੇ ਤੋਂ ਖੇਡਿਆ ਜਾਵੇਗਾ। ਭਾਰਤੀ ਸੀਨੀਅਰ ਮਹਿਲਾ ਹਾਕੀ ਟੀਮ ਅੱਜ ਦੂਜੀ ਵਾਰ ਖਿਤਾਬ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗੀ।
ਇਸ ਤੋਂ ਪਹਿਲਾਂ ਭਾਰਤੀ ਹਾਕੀ ਮਹਿਲਾ ਟੀਮ ਸਾਲ 2016 ‘ਚ ਚੈਂਪੀਅਨ ਬਣੀ ਸੀ। ਸਿੰਗਾਪੁਰ ਵਿੱਚ ਖੇਡੇ ਗਏ ਟੂਰਨਾਮੈਂਟ ਦੇ ਫਾਈਨਲ ਵਿੱਚ ਭਾਰਤ ਨੇ ਚੀਨ ਨੂੰ 2-1 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਇਸ ਤੋਂ ਇਲਾਵਾ ਭਾਰਤ 2013 ਅਤੇ 2018 ਵਿੱਚ ਉਪ ਜੇਤੂ ਰਿਹਾ ਹੈ।
ਇਹ ਵੀ ਪੜ੍ਹੋ : ਹਵਾ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤੀ ਐਡਵਾਈਜਰੀ, ਲੋਕਾਂ ਨੂੰ ਮਾਸਕ ਪਹਿਨਣ ਦੀ ਦਿੱਤੀ ਸਲਾਹ
ਭਾਰਤ ਦੀਆਂ ਹੁਣ ਤੱਕ ਦੀਆਂ ਜਿੱਤਾਂ :-
ਪਹਿਲਾ ਮੈਚ: ਥਾਈਲੈਂਡ ਨੂੰ 7-1 ਨਾਲ ਹਰਾਇਆ
ਦੂਜਾ ਮੈਚ: ਮਲੇਸ਼ੀਆ ਨੂੰ 5-0 ਨਾਲ ਹਰਾਇਆ
ਤੀਜਾ ਮੈਚ: ਚੀਨ ਨੂੰ 2-1 ਨਾਲ ਹਰਾਇਆ
ਚੌਥਾ ਮੈਚ: ਜਾਪਾਨ ਨੂੰ 2-1 ਨਾਲ ਹਰਾਇਆ
ਪੰਜਵਾਂ ਮੈਚ: ਕੋਰੀਆ ਨੂੰ 5-0 ਨਾਲ ਹਰਾਇਆ
ਸੈਮੀਫਾਈਨਲ: ਕੋਰੀਆ ਨੂੰ 2-0 ਨਾਲ ਹਰਾਇਆ
ਵੀਡੀਓ ਲਈ ਕਲਿੱਕ ਕਰੋ : –