ਦਿੱਲੀ ਤੋਂ ਗੋਆ ਜਾ ਰਹੀ ਇੰਡੀਗੋ ਫਲਾਈਟ ਨੰਬਰ 6E6271 ਦੀ ਬੀਤੀ ਰਾਤ 9.52 ਵਜੇ ਮੁੰਬਈ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਸੂਤਰਾਂ ਮੁਤਾਬਕ ਫਲਾਈਟ ਦਾ ਇੰਜਣ ਹਵਾ ਵਿਚ ਹੀ ਫੇਲ ਹੋ ਗਿਆ ਸੀ ਤੇ ਜਹਾਜ਼ ਵਿਚ 191 ਲੋਕ ਸਵਾਰ ਸਨ।
ਹਾਲਾਂਕਿ ਇੰਡੀਗੋ ਵੱਲੋਂ ਇੰਜਣ ਫੇਲ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਏਅਰਲਾਈਨ ਕੰਪਨੀ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਦਿੱਲੀ ਤੋਂ ਉਡਾਣ ਭਰਦੇ ਸਮੇਂ ਫਲਾਈਟ ਵਿਚ ਤਕਨੀਕੀ ਖਰਾਬੀ ਦਾ ਪਤਾ ਲੱਗਾ। ਪ੍ਰੋਟੋਕਾਲ ਤਹਿਤ ਜਹਾਜ਼ ਨੂੰ ਡਾਇਵਰਟ ਕਰਕੇ ਮੁੰਬਈ ਏਅਰਪੋਰਟ ‘ਤੇ ਉਤਾਰਿਆ ਗਿਆ।
ਇੰਡੀਗੋ ਨੇ ਕਿਹਾ ਕਿ ਆਪ੍ਰੇਸ਼ਨ ਫਿਰ ਤੋਂ ਚਾਲੂ ਕਰਨ ਤੋਂ ਪਹਿਲਾਂ ਜਹਾਜ਼ ਦੀ ਜ਼ਰੂਰੀ ਜਾਂਚ ਕੀਤੀ ਜਾਵੇਗੀ। ਦਿੱਲੀ ਤੋਂ ਗੋਆ ਜਾਣ ਵਾਲੇ ਫਲਾਈਟ ਯਾਤਰੀਆਂ ਲਈ ਦੂਜੇ ਜਹਾਜ਼ ਦੀ ਵਿਵਸਥਾ ਕੀਤੀ ਗਈ ਹੈ ਜੋ ਉਨ੍ਹਾਂ ਨੂੰ ਮੁੰਬਈ ਤੋਂ ਗੋਆ ਪਹੁੰਚਾਏਗਾ।
ਇਹ ਵੀ ਪੜ੍ਹੋ : ਪੈਸਿਆਂ ਦੇ ਲਾਲਚ ‘ਚ ਔਰਤ ਨੇ ਕੀਤਾ ਵੱਡਾ ਕਾ/ਰਾ, ਭਰਾ ਨਾਲ ਮਿਲ ਪਤੀ ਨੂੰ ਉਤਾਰਿਆ ਮੌ/ਤ ਦੇ ਘਾ/ਟ
ਫਲਾਈਟ ਟ੍ਰੈਕਰਸ ਮੁਤਾਬਕ ਇੰਡੀਗੋ ਫਲਾਈਟ ਨੇ ਆਪਣੇ ਤੈਅ ਸਮੇਂ ਤੋਂ ਅੱਧੇ ਘੰਟੇ ਲੇਟ ਰਾਤ ਲਗਭਗ 8 ਵਜੇ ਦਿੱਲੀ ਤੋਂ ਗੋਆ ਲਈ ਉਡਾਣ ਭਰੀ ਸੀ। ਗੋਆ ਪਹੁੰਚਣ ਤੋਂ ਪਹਿਲਾਂ ਹੀ ਲਗਭਗ 10 ਵਜੇ ਮੁੰਬਈ ਵਿਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ।
ਵੀਡੀਓ ਲਈ ਕਲਿੱਕ ਕਰੋ -:
























