ਇਸ ਸਾਲ ਲੁਧਿਆਣਾ ਵਿੱਚ ਦੀਵਾਲੀ ‘ਤੇ ਪਟਾਕੇ ਚਲਾਉਣ ਦਾ ਸਮਾਂ ਸੀਮਤ ਰਹੇਗਾ। ਪੁਲਿਸ ਕਮਿਸ਼ਨਰ ਨੇ ਸ਼ਹਿਰ ਵਿੱਚ ਸਿਰਫ਼ ਰਾਤ 8 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਇਹ ਹੁਕਮ 15 ਦਸੰਬਰ ਤੱਕ ਲਾਗੂ ਰਹੇਗਾ।
ਗੁਰਪੁਰਬ ਦੇ ਮੌਕੇ ‘ਤੇ ਪਟਾਕੇ ਚਲਾਉਣ ਦਾ ਸਮਾਂ ਰਾਤ 9 ਵਜੇ ਤੋਂ ਰਾਤ 10 ਵਜੇ ਤੱਕ ਰਹੇਗਾ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਤੈਅ ਸਮੇਂ ਤੋਂ ਬਾਅਦ ਪਟਾਕੇ ਚਲਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਕਮਿਸ਼ਨਰ ਦੇ ਹੁਕਮਾਂ ਮੁਤਾਬਕ ਦੀਵਾਲੀ ‘ਤੇ ਸਿਰਫ਼ ਗ੍ਰੀਨ ਪਟਾਕੇ ਅਤੇ ਸੁਰੱਖਿਅਤ ਆਤਿਸ਼ਬਾਜੀ ਕਰਨ ਦੀ ਇਜਾਜ਼ਤ ਹੋਵੇਗੀ। ਬੈਰੀਅਮ ਸਾਲਟ, ਕੰਪਾਊਂਡ ਐਂਟੀਮਨੀ, ਲਿਥੀਅਮ, ਮਰਕਰੀ, ਆਰਸੈਨਿਕ ਅਤੇ ਲੈੱਡ ਵਰਗੇ ਨੁਕਸਾਨਦਾਇਕ ਤੱਤਾਂ ਵਾਲੇ ਪਟਾਕਿਆਂ ਅਤੇ ਆਤਿਸ਼ਬਾਜੀ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਦੁਕਾਨਦਾਰ ਵੀ ਇਨ੍ਹਾਂ ਪਟਾਕਿਆਂ ਨੂੰ ਵੇਚਣ ਤੋਂ ਰੋਕਣਗੇ।
ਇਸ ਤੋਂ ਇਲਾਵਾ ਪੁਲਿਸ ਪਟਾਕਾ ਮਾਰਕੀਟਾਂ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਏਗੀ। ਪਾਬੰਦੀਸ਼ੁਦਾ ਪਟਾਕੇ ਵੇਚਦੇ ਪਾਏ ਜਾਣ ਵਾਲੇ ਕਿਸੇ ਵੀ ਦੁਕਾਨਦਾਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਪਾਬੰਦੀ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਲਗਾਈ ਗਈ ਹੈ।
ਇਹ ਵੀ ਪੜ੍ਹੋ : ਘਰ ‘ਚ ਪਈ ਪੋਟਾਸ਼ ਕਾਰਨ ਹੋਇਆ ਜ਼ਬਰਦਸਤ ਧਮਾਕਾ, ਉੱਡੀ ਛੱਤ, ਪਤੀ-ਪਤਨੀ ਜ਼ਖਮੀ
ਪੁਲਿਸ ਦੇ ਹੁਕਮਾਂ ਦੀਆਂ ਮੁੱਖ ਗੱਲਾਂ-
- ਕੋਈ ਵੀ ਵਿਅਕਤੀ ਬਿਨਾਂ ਲਾਇਸੈਂਸ ਦੇ ਪਟਾਕੇ ਨਹੀਂ ਵੇਚ ਸਕੇਗਾ ਜਾਂ ਸਟੋਰ ਨਹੀਂ ਕਰ ਸਕੇਗਾ।
- ਕਿਸੇ ਵੀ ਵਿਅਕਤੀ ਨੂੰ ਪਾਬੰਦੀਸ਼ੁਦਾ ਪਟਾਕੇ ਖਰੀਦਣ ਜਾਂ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ।
- ਲੜੀ ਵਾਲੇ ਪਟਾਕਿਆਂ ‘ਤੇ ਪਾਬੰਦੀ ਹੋਵੇਗੀ।
- ਹਸਪਤਾਲਾਂ ਅਤੇ ਵਿੱਦਿਅਕ ਸੰਸਥਾਵਾਂ ਦੇ 100 ਮੀਟਰ ਦੇ ਅੰਦਰ ਪਟਾਕੇ ਅਤੇ ਆਤਿਸ਼ਬਾਜ਼ੀ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
- ਪ੍ਰਦੂਸ਼ਣ ਘਟਾਉਣ ਲਈ ਕਮਿਊਨਿਟੀ ਆਤਿਸ਼ਬਾਜੀ ਨੂੰ ਪ੍ਰਮੋਟ ਕੀਤਾ ਜਾਵੇ।
- ਜੋ ਸੁਸਾਇਟੀ ਮਿਲ ਕੇ ਆਤਿਸ਼ਬਾਜੀ ਕਰਨਾ ਚਾਹੁੰਦੀ ਹੈ ਉਹ ਸਬੰਧਤ ਐੱਸ.ਡੀ.ਐੱਮ. ਤੇ ਪੁਲਿਸ ਨੂੰ ਪਹਿਲਾਂ ਸੂਚਿਤ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
























