ਚੰਡੀਗੜ੍ਹ : ਵਿਸ਼ਵ ਗੱਤਕਾ ਫੈਡਰੇਸ਼ਨ (ਰਜਿ.), ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਰਜਿ.) (ਇਸਮਾਕ) ਅਤੇ ਗਲੋਬਲ ਮਿਡਾਸ ਫਾਊਂਡੇਸ਼ਨ ਵੱਲੋਂ 21 ਜੂਨ ਨੂੰ ਵੱਖ-ਵੱਖ ਥਾਂਵਾਂ ’ਤੇ 7ਵਾਂ ਕੌਮਾਂਤਰੀ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼-ਵਿਦੇਸ਼ ਦੀਆਂ ਗੱਤਕਾ ਟੀਮਾਂ ਆਨਲਾਈਨ ਹਿੱਸਾ ਲੈ ਸਕਦੀਆਂ ਹਨ।

ਇਸ ਵਿੱਚ 10 ਤੋਂ 25 ਸਾਲ ਤੱਕ ਦੇ ਹਰੇਕ ਟੀਮ ਵਿੱਚ 5 ਤੋਂ 8 ਖਿਡਾਰੀ/ਖਿਡਾਰਨਾਂ ਹਿੱਸਾ ਲੈ ਸਕਦੇ ਹਨ। ਚਾਹਵਾਨ ਟੀਮਾਂ ਬਾਣੇ ਵਿੱਚ ਆਪਣੀ ਵੀਡੀਓ ਬਣਾ ਕੇ 21 ਜਾਂ 22 ਜੂਨ ਨੂੰ ਸ਼ਾਮ 5 ਵਜੇ ਤੱਕ ਈਮੇਲ ISMACouncil@gmail.com ‘ਤੇ ਰਾਹੀਂ ਭੇਜ ਸਕਦੇ ਹਨ। ਟੀਮ ਵੱਲੋਂ ਬਣਾਈ ਵੀਡੀਓ 3 ਤੋਂ 5 ਮਿੰਟ ਦੀ ਹੋਣੀ ਚਾਹੀਦੀ ਹੈ ਅਤੇ ਸਿਰਫ਼ ਪ੍ਰਵਾਨਿਤ ਸ਼ਸ਼ਤਰ ਦਾ ਹੀ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਇਸ ਵਿੱਚ ਕਿਸੇ ਤਰ੍ਹਾਂ ਦੀ ਸਟੰਟਬਾਜ਼ੀ ਨਹੀਂ ਹੋਣੀ ਚਾਹੀਦੀ ਹੈ।

ਇਸਮਾਕ ਦੀ ਆਫੀਸ਼ੀਅਲ ਕਮੇਟੀ ਸਾਰੀਆਂ ਵੀਡੀਓਜ਼ ਵਿੱਚ ਟੀਮਾਂ ਦੇ ਸ਼ਸ਼ਤਰ ਪ੍ਰਦਰਸ਼ਨ ਨੂੰ ਨਿਯਮਾਂ ਮੁਤਾਬਿਕ ਘੋਖਣ ਤੋਂ ਬਾਅਦ ਜੇਤੂ ਟੀਮਾਂ ਤੇ ਬਿਹਤਰ ਖਿਡਾਰੀ/ਖਿਡਾਰਨ ਦੀ ਚੋਣ ਕਰੇਗੀ।
ਨਿਰੋਲ ਸ਼ਸਤਰ ਸਿੱਖ ਵਿੱਦਿਆ ਦਾ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਵਿੱਚੋਂ ਇੱਕ ਲੜਕੇ ਤੇ ਇੱਕ ਲੜਕੀ ਸਣੇ ਇੱਕ ਗੱਤਕਾ ਖਿਡਾਰੀ/ਖਿਡਾਰਨ ਨੂੰ ਇਸਮਾਕ ਵੱਲੋਂ 2100-2100 ਰੁਪਏ ਤੇ 1100 ਰੁਪਏ ਦੇ ‘ਇਸਮਾਕ ਐਵਾਰਡਾਂ’ ਤੇ ਟਰਾਫੀਆਂ ਨਾਲ ਵਿਸ਼ੇਸ਼ ਸਮਾਗਮ ਵਿੱਚ ਸਨਮਾਨਤ ਕੀਤਾ ਜਾਵੇਗਾ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।

ਇਸਮਾਕ ਐਵਾਰਡਾਂ ਲਈ ਈਮੇਲ ਰਾਹੀਂ ਵੀਡਿਓ ਭੇਜਣ ਵੇਲੇ ਈਮੇਲ ਵਿੱਚ ਅਖਾੜੇ ਦਾ ਪਤਾ, ਮੋਬਾਈਲ ਨੰਬਰ ਤੇ ਈ-ਮੇਲ ਆਦਿ ਸਮੇਤ ਗੱਤਕੇਬਾਜਾਂ ਦੇ ਨਾਮ ਵੀ ਉਮਰ ਦੇ ਵੇਰਵਾ ਹੋਣਾ ਚਾਹੀਦਾ ਹੈ। ਇਨਾਮਾਂ ਬਾਰੇ ਹੋਰ ਵੇਰਵੇ ਇਸਮਾਕ ਦੀ ਵੈਬਸਾਈਟ www.ISMAA.net ਤੋਂ ਆਨਲਾਈਨ ਦੇਖੇ ਜਾ ਸਕਦੇ ਹਨ। ਇਹ ਜਾਣਕਾਰੀ ਇਸਮਾਕ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਐਵਾਰਡ ਹਰ ਸਾਲ ਕੌਮਾਂਤਰੀ ਗੱਤਕਾ ਦਿਵਸ ਦੇ ਮੌਕੇ ਦਿੱਤੇ ਜਾਇਆ ਕਰਨਗੇ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖਬਰ : 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ, ਇਸ ਆਧਾਰ ‘ਤੇ ਐਲਾਨਿਆ ਜਾਵੇਗਾ ਨਤੀਜਾ