ਇਸਰੋ ਮੁਖੀ ਐੱਸ ਸੋਮਨਾਥ ਨੂੰ ਕੈਂਸਰ ਹੈ। ਭਾਰਤ ਦੇ ਸੂਰਜ ਮਿਸ਼ਨ ਆਦਿਤਿਯ L1 ਲਾਂਚ ਦੇ ਦਿਨ ਸੋਮਨਾਥ ਨੂੰ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਦਾ ਪਤਾ ਲੱਗਾ। ਇਕ ਇੰਟਰਵਿਊ ਵਿਚ ਸੋਮਨਾਥ ਨੇ ਖੁਦ ਇਸ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਦੇ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ।
ਸੋਮਨਾਥ ਨੇ ਕਿਹਾ ਕਿ ਉਨ੍ਹਾਂ ਦੇ ਸਕੈਨ ਵਿਚ ਕੈਂਸਰ ਦੇ ਗ੍ਰੋਥ ਦਾ ਪਤਾ ਲੱਗਾ। ਸੋਮਨਾਤ ਨੇ ਦੱਸਿਆ ਕਿ ਚੰਦਰਯਾਨ-2 ਮਿਸ਼ਨ ਲਾਂਚ ਦੌਰਾਨ ਮੈਨੂੰ ਸਿਹਤ ਸਬੰਧੀ ਕੁਝ ਦਿੱਕਤਾਂ ਹੋਈਆਂ ਸਨ। ਹਾਲਾਂਕਿ ਉਸ ਸਮੇਂ ਇਹ ਸਾਫ ਪਤਾ ਨਹੀਂ ਲੱਗ ਸਕਿਆ ਸੀ।
ਬੀਤੇ ਸਾਲ 2 ਸਤੰਬਰ ਨੂੰ ਆਦਿਤਯ ਐੱਲ-1 ਮਿਸ਼ਨ ਲਾਂਚ ਹੋਇਆ ਸੀ। ਉਸ ਦੌਰਾਨ ਐੱਸ ਸੋਮਨਾਥ ਦੀ ਵੀ ਜਾਂਚ ਹੋਈ ਤੇ ਸਕੈਨਿੰਗ ਵਿਚ ਪੇਟ ਵਿਚ ਕੁਝ ਵਧਣ ਬਾਰੇ ਪਤਾ ਲੱਗਾ। ਰਿਪੋਰਟ ਮੁਤਾਬਕ ਜਾਣਕਾਰੀ ਮਿਲਦੇ ਹੀ ਉਹ ਅੱਗੇ ਦੀ ਜਾਂਚ ਲਈ ਤਮਿਲਨਾਡੂ ਦੀ ਰਾਜਧਾਨੀ ਚੇਨਈ ਰਵਾਨਾ ਹੋ ਗਏ। ਇਥੇ ਉਨ੍ਹਾਂ ਨੂੰ ਕੈਂਸਰ ਦਾ ਪਤਾ ਲੱਗਾ। ਈਸਰੋ ਚੀਫ ਨੇ ਕਿਹਾ ਕਿ ਇਹ ਪਰਿਵਾਰ ਲਈ ਝਟਕਾ ਸੀ ਪਰ ਹੁਣ ਕੈਂਸਰ ਦੇ ਇਸ ਦੇ ਇਲਾਜ ਨੂੰ ਹੱਲ ਦੀ ਤਰ੍ਹਾਂ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਟਰੱਕ ਆਪ੍ਰੇਟਰਾਂ ਵੱਲੋਂ 7 ਮਾਰਚ ਤੋਂ ਪ੍ਰਦਰਸ਼ਨ ਦਾ ਐਲਾਨ, ਮੰਗਾਂ ਨੂੰ ਲੈ ਕੇ ਕੀਤਾ ਜਾਵੇਗਾ ਵਿਰੋਧ
ਸੋਮਨਾਥ ਨੇ ਦੱਸਿਆ ਕਿ ਮੈਂ ਲਗਾਤਾਰ ਮੈਡੀਕਲ ਚੈਕਅੱਪਸ ਤੇ ਸਕੈਨ ਕਰਵਾ ਰਿਹਾ ਹਾਂ ਪਰ ਹੁਣ ਮੈਂ ਪੂਰੀ ਤਰ੍ਹਾਂ ਤੋਂ ਠੀਕ ਹੋ ਚੁੱਕਾ ਹਾਂ। ਆਪਣੇ ਕੰਮ ਤੇ ਈਸਰੋ ਦੇ ਮਿਸ਼ਨ ਤੇ ਲਾਂਚ ‘ਤੇ ਪੂਰਾ ਧਿਆਨ ਹੈ। ਇਸਰੋ ਦੇ ਅੱਗੇ ਦੇ ਸਾਰੇ ਮਿਸ਼ਨ ਪੂਰਾ ਕਰਕੇ ਹੀ ਦਮ ਲਵਾਂਗਾ। ਸੋਮਨਾਥ ਨੇ ਹਸਪਤਾਲ ਵਿਚ ਸਿਰਫ ਚਾਰ ਹੀ ਦਿਨ ਗੁਜ਼ਾਰਨ ਦੇ ਬਾਅਦ ਉਨ੍ਹਾਂ ਨੂੰ ਦੁਬਾਰਾ ਇਸਰੋ ਵਿਚ ਸੇਵਾਵਾਂ ਦੇਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਰੈਗੂਲਰ ਜਾਂਚ ਤੇ ਸਕੈਨਿੰਗ ਹੋ ਰਹੀ ਹੈ। ਦੱਸ ਦੇਈਏ ਕਿ ਈਸਰੋ ਚੀਫ ਦੀ ਸਿਹਤ ਵਿਗੜਨ ਦੀ ਖਬਰ ਮਿਲਣ ਦੇ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆਂ ਚਿੰਤਾਵਾਂ ਵਧਣ ਲੱਗੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: