ਭਾਰਤ ਦੀ ਚੰਦਰਮਾ ‘ਤੇ ਸਫਲ ਲੈਂਡਿੰਗ ਦੇ ਬਾਅਦ ਹੁਣ ਪੁਲਾੜ ਵਿਚ ਯਾਤਰੀਆਂ ਨੂੰ ਭੇਜਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਭਾਰਤੀ ਪੁਲਾੜ ਖੋਜ ਸੰਗਠਨ ਨੇ ਦੱਸਿਆ ਕਿ ਗਗਨਯਾਨ ਮਿਸ਼ਨ ਲਈ ਮਨੁੱਖ ਰਹਿਤ ਉਡਾਣ ਪ੍ਰੀਖਣ ਜਲਦ ਸ਼ੁਰੂ ਕਰਨ ਵਾਲਾ ਹੈ।
ਦੱਸ ਦੇਈਏ ਕਿ ਲਗਭਗ 900 ਕਰੋੜ ਰੁਪਏ ਦੀ ਲਾਗਤ ਦੀ ਇਹ ਮੁਹਿੰਮ ਅਗਲੇ ਸਾਲ ਲਾਂਚ ਹੋਵੇਗੀ। ਇਸ ਤੋਂ ਪਹਿਲਾਂ ਇਸ ਲਈ ਤਿੰਨ ਵਾਹਨ ਪ੍ਰੀਖਣ ਕੀਤੇ ਜਾਣੇ ਹਨ। ਇਨ੍ਹਾਂ ਵਿਚ ਪਹਿਲਾ ਵਾਹਨ ਪ੍ਰੀਖਣ ਮਿਸ਼ਨ ਟੀਵੀ-ਡੀ1, ਦੂਜਾ ਟੀਵੀ-ਡੀ2 ਮਿਸ਼ਨ ਤੇ ਤੀਜਾ ਪ੍ਰੀਖਣ ਐੱਲਵੀਐੱਮ3-ਜੀ1 ਹੋਵੇਗਾ। ਇਹ ਮਨੁੱਖ ਰਹਿਤ ਮਿਸ਼ਨ ਹੋਵੇਗਾ।
ਇਸਰੋ ਨੇ ਦੱਸਿਆ ਕਿ ਜਲਦ ਗਗਨਯਾਨ ਦੇ ਪ੍ਰੀਖਣ ਵਾਹਨ ਨੂੰ ਲਾਂਚ ਕੀਤਾ ਜਾਵੇਗਾ। ਤਾਂ ਕਿ ਕਰੂਅਐਸਕੇਪ ਸਿਸਟਮ ਦਾ ਪ੍ਰੀਖਣ ਕੀਤਾ ਜਾ ਸਕੇ। ਇਸ ਲਈ ਫਲਾਈਟ ਟੈਸਟ ਵ੍ਹੀਕਲ ਐਬਾਰਟ ਮਿਸ਼ਨ-1 (ਟੀਵੀ-ਡੀ1) ਦੀ ਤਿਆਰੀ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਰੋਬੋਟ ਤੇ ਹਿਊਮਨੋਇਡ ਨੂੰ ਪੁਲਾੜ ਵਿਚ ਭੇਜ ਕੇ ਕਰੂਅ ਦੀ ਸੁਰੱਖਿਆ ਨਿਸ਼ਚਿਤ ਕੀਤੀ ਜਾਵੇਗੀ। ਗਗਨਯਾਨ ਦੇ ਤੀਜੇ ਵਾਹਨ ਪ੍ਰੀਖਣ ਐੱਲਵੀਐੱਮ3-ਜੀ1 ਤਹਿਤ ਜਿਸ ਹਿਊਮੋਇਡ ਨੂੰ ਭੇਜਿਆ ਜਾਵੇਗਾ ਜਿਸ ਜ਼ਰੀਏ ਕਰੂਅ ਦੇ ਸਾਹਮਣੇ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ।
ਸਤੰਬਰ ਵਿਚ ਯੋਜਨਾ ਦੇ ਡਾਇਰੈਕਟਰ ਆਰ ਹਟਨ ਨੇ ਦੱਸਿਆ ਸੀਕਿ ਇਸਰੋ ਚਾਰ ਪੁਲਾੜ ਯਾਤਰੀਆਂ ਨੂੰ ਇਸ ਮੁਹਿੰਮ ਦੀ ਟ੍ਰੇਨਿੰਗ ਦੇ ਰਿਹਾ ਹੈ। ਇਹ ਭਾਰਤ ਦਾ ਪਹਿਲਾ ਮਨੁੱਖੀ ਰਹਿਤ ਮਿਸ਼ਨ ਹੋਵੇਗਾ। ਇਸ ਮਿਸ਼ਨ ਤਹਿਤ ਤਿੰਨ ਪੁਲਾੜ ਯਾਤਰੀਆਂ ਨੂੰ 400 ਕਿਲੋਮੀਟਰ ਦੀ ਕਲਾਸ ਵਿਚ ਪਹੁੰਚਾ ਕੇ ਵਾਪਸ ਸੁਰੱਖਿਅਤ ਧਰਤੀ ‘ਤੇ ਲਿਆਂਦਾ ਜਾਵੇਗਾ। ਹਟਨ ਨੇ ਦੱਸਿਆ ਸੀ ਕਿ ਅਗਲੇ ਮਹੀਨੇ ਗਗਨਯਾਨ ਦੇ ਪ੍ਰੀਖਣ ਵਾਹਨ ਨੂੰ ਲਾਂਚ ਕੀਤਾ ਜਾਵੇਗਾ ਤਾਂ ਕਿ ਕਰੂ ਐਕਸਕੇਪ ਸਿਸਟਮ ਦਾ ਪ੍ਰੀਖਣ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਕਪੂਰਥਲਾ ਦੇ ਕ੍ਰਿਸ਼ਨਾ ਨੇ ਹਾਕੀ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ, ਜਪਾਨ ਨੂੰ ਹਰਾ ਕੇ ਜਿੱਤਿਆ ਗੋਲਡ, DC ਨੇ ਦਿੱਤੀ ਵਧਾਈ
ਇਸ ਪ੍ਰਣਾਲੀ ਦਾ ਇਸਤੇਮਾਲ ਐਮਰਜੈਂਸੀ ਵਿਚ ਪੁਲਾੜ ਯਾਤਰੀਆਂ ਨੂੰ ਬਾਹਰ ਕੱਢਣ ਲਈ ਕੀਤਾ ਜਾ ਸਕਦਾ ਹੈ। ਹਟਨ ਨੇ ਦੱਸਿਆ ਸੀ ਕਿ ਗਗਨਯਾਨ ਫਿਲਹਾਲ ਆਖਰੀ ਪੜਾਅ ਦੇ ਪ੍ਰੀਖਣਾਂ ਤੋਂ ਲੰਘ ਰਿਹਾ ਹੈ। ਹਟਨ ਨੇ ਕਿਹਾ ਸੀ ਕਿ ਪੁਲਾੜ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਲਿਹਾਜ਼ਾ ਪ੍ਰੀਖਣਾਂ ਜ਼ਰੀਏ ਅਸੀਂ ਇਹ ਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਕਰੂ ਦਾ ਕੋਈ ਨੁਕਸਾਨ ਨਾ ਹੋਵੇ।
ਵੀਡੀਓ ਲਈ ਕਲਿੱਕ ਕਰੋ -: