ਪੰਜਾਬ ਵਿਚ ਮੌਸਮ ਦਾ ਮਿਜ਼ਾਜ਼ ਬਦਲੇਗਾ। ਕੱਲ੍ਹ ਤੋ ਵਾਹਨ ਚਾਲਕਾਂ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ ਕਿਉਂਕਿ ਮੌਸਮ ਵਿਭਾਗ ਵੱਲੋਂ ਭਲਕੇ ਤੋਂ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ।ਪੰਜਾਬ ਵਿਚ ਸੀਤ ਲਹਿਰ ਦਰਮਿਆਨ 12 ਦਸੰਬਰ ਨੂੰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਤੇ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸ਼ੁੱਕਰਵਾਰ ਤੋਂ ਅਗਲੇ 3 ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। 9 ਜ਼ਿਲ੍ਹਿਆਂ ਵਿਚ ਭਾਰੀ ਕੋਹਰਾ ਪਵੇਗਾ। ਇਨ੍ਹਾਂ ਵਿਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਮੋਹਾਲੀ ਜ਼ਿਲ੍ਹੇ ਸ਼ਾਮਲ ਹਨ।
ਵਿਭਾਗ ਮੁਤਾਬਕ ਸੰਘਣੀ ਧੁੰਦ ਪੈਣ ਨਾਲ ਤਾਪਮਾਨ ਵਿਚ 2 ਤੋਂ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਇਸ ਨਾਲ ਵਿਜ਼ੀਬਿਲਟੀ ਵੀ ਪ੍ਰਭਾਵਿਤ ਹੋਵੇਗੀ। ਇਸ ਲਈ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਸ਼ਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਨੇ 14 ਤਾਰੀਖ ਤੱਕ ਸੰਘਣੇ ਕੋਹਰੇ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 0.4 ਡਿਗਰੀ ਦੀ ਹਲਕਾ ਵਾਧਾ ਦਰਜ ਕੀਤਾ ਗਿਆ ਹੈ।
ਬੁੱਧਵਾਰ ਨੂੰ ਪੰਜਾਬ ਵਿਚ 3 ਡਿਗਰੀ ਦੇ ਨਿਊਨਤਮ ਤਾਪਮਾਨ ਦੇ ਨਾਲ ਆਦਮਪੁਰ ਸਭ ਤੋਂ ਠੰਡਾ ਰਿਹਾ। ਫਰੀਦਕੋਟ ਦਾ ਪਾਰਾ 4.5 ਡਿਗਰੀ ਦਰਜ ਹੋਇਆ। ਪੰਜਾਬ ਦੇ ਪੰਜਾਬ ਦੇ ਅਧਿਕਤਮ ਤਾਪਮਾਨ ਵਿਚ ਅੱਜ ਕੋਈ ਬਦਲਾਅ ਦਰਜ ਨਹੀਂ ਕੀਤਾ ਗਿਆ। ਇਹ ਵੀ ਸਾਧਾਰਨ ਦੇ ਕੋਲ ਦਰਜ ਕੀਤਾ ਗਿਆ। ਸਭ ਤੋਂ ਵੱਧ 28.1 ਡਿਗਰੀ ਦਾ ਪਾਰ ਫਰੀਦਕੋਟ ਦਾ ਦਰਜ ਹੋਇਆ।
ਇਹ ਵੀ ਪੜ੍ਹੋ : ਲੁਧਿਆਣਾ: ਟਿਊਸ਼ਨ ਪੜ੍ਹਨ ਘਰੋਂ ਨਿਕਲੇ ਦੋ ਸਕੇ ਭਰਾ ਹੋਏ ਲਾਪਤਾ, ਪਰਿਵਾਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ
ਅੰਮ੍ਰਿਤਸਰ ‘ਚ ਨਿਊਨਤਮ ਪਾਰਾ 6.9 ਡਿਗਰੀ, ਲੁਧਿਆਣਾ ਦਾ 8.2, ਪਟਿਆਲਾ ਦਾ 10.0, ਪਠਾਨਕੋਟ ਦਾ 6.5, ਬਠਿੰਡਾ ਦਾ 5.2, ਹੁਸ਼ਿਆਰਪੁਰ ਦਾ 5.3, ਫਰੀਦਕੋਟ ਦਾ 7.4, ਫਿਰੋਜ਼ਪੁਰ ਦਾ 8.2 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਅਧਿਕਤਮ ਤਾਪਮਾਨ 22.7 ਡਿਗਰੀ, ਲੁਧਿਆਣਾ ਦਾ 24.6 ਡਿਗਰੀ, ਪਟਿਆਲਾ ਦਾ 2.49 ਡਿਗਰੀ, ਪਠਾਨਕੋਟ ਦ 23.0, ਫਰੀਦਕੋਟ ਦਾ 25.2 ਡਿਗਰੀ, ਫਿਰੋਜ਼ਪੁਰ ਦਾ 24.3 ਡਿਗਰੀ ਤੇ ਹੁਸ਼ਿਆਰਪੁਰ ਦਾ 23.7 ਡਿਗਰੀ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























