ਬੀਤੀ ਦੇਰ ਰਾਤ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਲਿਆਂਦਾ ਗਿਆ। ਉਸ ਨੂੰ ਅਸਮ ਦੀ ਸਿਲਚਰ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਹੈ। ਉਹ ਉਥੇ NDPS-ਪੀਟੀ ਐਕਟ ਤਹਿਤ ਮਾਰਚ ਮਹੀਨੇ ਤੋਂ ਬੰਦ ਸੀ। ਬੀਤੀ ਦੇਰ ਰਾਤ 1 ਵਜੇ ਪੰਜਾਬ ਪੁਲਿਸ ਉਸ ਨੂੰ ਅਸਮ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਲੈ ਕੇ ਪਹੁੰਚੀ। ਇਥੋਂ ਉਹ ਸਿੱਧਾ ਬਟਾਲਾ ਲਈ ਰਵਾਨਾ ਹੋ ਗਿਆ।
ਕਈ ਅਪਰਾਧਿਕ ਮਾਮਲਿਆਂ ਵਿਚ ਜੱਗੂ ਭਗਵਾਨਪੁਰੀਆ ਦਾ ਨਾਂ ਹੈ। ਅੱਜ ਬਟਾਲਾ ਕੋਰਟ ਵਿਚ ਉਸ ਦੀ ਪੇਸ਼ੀ ਹੋਣੀ ਹੈ। ਪੁਰਾਣੇ ਮਾਮਲੇ ਵਿਚ ਬਟਾਲਾ ਕੋਰਟ ਵਿਚ ਜੱਗੂ ਭਗਵਾਨਪੁਰੀਆ ਦੀ ਸੁਣਵਾਈ ਹੋਵੇਗੀ। ਸਖਤ ਸੁਰੱਖਿਆ ਪਹਿਰੇ ਤਹਿਤ ਜੱਗੂ ਨੂੰ ਅੰਮ੍ਰਿਤਸਰ ਲਿਆਂਦਾ ਗਿਆ। ਇਥੇ ਆਉਣ ਤੋਂ ਪਹਿਲਾਂ ਜੱਗੂ ਲਈ ਪ੍ਰੋਡਕਸ਼ਨ ਵਾਰੰਟ ਲਿਆ ਗਿਆ ਸੀ ਕਿਉਂਕਿ ਬਦਮਾਸ਼ ਨੇ ਕਿਹਾ ਸੀ ਕਿ ਉਸ ਦੀ ਜਾਨ ਨੂੰ ਖਤਰਾ ਹੈ।
ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਆ ਦੀ ਪਟੀਸ਼ਨ ‘ਤੇ ਪੰਜਾਬ ਪੁਲਿਸ ਨੂੰ ਹਾਈਕੋਰਟ ਵੱਲੋਂ ਨੋਟਿਸ!
ਦੱਸ ਦੇਈਏ ਕਿ ਜੱਗੂ ‘ਤੇ ਪੰਜਾਬ ਤੇ ਹੋਰ ਸੂਬਿਆਂ ਵਿਚ 128 ਤੋਂ ਵੱਧ ਮਾਮਲੇ ਦਰਜ ਹਨ। ਉੱਤਰ ਭਾਰਤ ਵਿਚ ਹਥਿਆਰਾਂ ਦਾ ਸਭ ਤੋਂ ਵੱਡਾ ਨੈਟਵਰਕ ਜੱਗੂ ਵਲੋਂ ਖੜ੍ਹਾ ਕੀਤਾ ਗਿਆ। ਨਸ਼ਾ ਤਸਕਰੀ ਤੋਂ ਉਸ ਨੇ ਮੋਟੇ ਪੈਸੇ ਕਮਾਏ ਤੇ ਫਿਰੌਤੀ ਮੰਗਣਾ ਉਸ ਦਾ ਪੇਸ਼ਾ ਸੀ। ਜੱਗੂ ਭਗਵਾਨਪੁਰੀਆ ਨੇ 3 ਅਗਸਤ 2021 ਨੂੰ ਪੰਜਾਬ ਦੇ ਮਸ਼ਹੂਰ ਗੈਂਗਸਟਰ ਰਾਣਾ ਕੰਦੋਵਾਲੀਆ ਦੀ ਹਸਪਤਾਲ ਵਿਚ ਗੋਲੀ ਮਾਰ ਕੇ ਹੱਤਿਆ ਕੀਤੀ ਸੀ ਤੇ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ੂਟਰ ਨੂੰ ਹਥਿਆਰ ਤੇ ਗੱਡੀਆਂ ਉਪਲਬਧ ਕਰਵਾਈਆਂ ਸੀ।
ਵੀਡੀਓ ਲਈ ਕਲਿੱਕ ਕਰੋ -:
























