ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਭਾਬੀ ਉਰਫ ਲਵਜੀਤ ਕੌਰ ਨੂੰ ਪੁਲਿਸ ਨੇ ਡਿਟੇਨ ਕੀਤਾ ਹੈ। ਲਵਜੀਤ ਕੌਰ ਆਸਟ੍ਰੇਲੀਆ ਜਾਣ ਲਈ ਅੰਮ੍ਰਿਤਸਰ ਏਅਰਪੋਰਟ ਪਹੁੰਚੀ ਸੀ। ਉਹ ਆਪਣੀ ਸੱਸ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਪੰਜਾਬ ਆਈ ਸੀ ਕਿਉਂਕਿ ਕੁਝ ਦਿਨ ਪਹਿਲਾਂ ਹੀ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ ਕੀਤਾ ਗਿਆ ਸੀ।
ਅਜਿਹੇ ਵਿਚ ਹੁਣ ਵੇਖਣਾ ਇਹ ਹੋਵੇਗਾ ਕਿ ਜੇਕਰ ਅੰਮ੍ਰਿਤਸਰ ਪੁਲਿਸ ਨੇ ਬਟਾਲਾ ਪੁਲਿਸ ਨੂੰ ਲਵਜੀਤ ਕੌਰ ਨੂੰ ਸੌਂਪ ਦਿੱਤਾ ਤਾਂ ਇਸ ਗ੍ਰਿਫਤਾਰੀ ਵਿਚ ਕੀ ਮੋੜ ਆਏਗਾ ਕਿਉਂਕਿ ਲਵਜੀਤ ਕੌਰ ‘ਤੇ ਕਈ ਕੇਸ ਲੱਗੇ ਹੋਏ ਹਨ ਤੇ ਇਹ ਵੀ ਹੋ ਸਕਦਾ ਹੈ ਕਿ ਜੱਗੂ ਭਗਵਾਨਪੁਰੀਆ ਨਾਲ ਸਬੰਧਤ ਵੀ ਪੁੱਛਗਿਛ ਹੋ ਸਕਦੀ ਹੈ। ਲਵਜੀਤ ਕੌਰ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਤੇ ਸੱਸ ਦੀ ਅੰਤਿਮ ਅਰਦਾਸ ਦੇ ਬਾਅਦ ਉਹ ਪੰਜਾਬ ਛੱਡ ਕੇ ਆਸਟ੍ਰੇਲੀਆ ਜਾਣ ਦੀ ਫਿਰਾਕ ਵਿਚ ਸੀ ਪਰ ਪੁਲਿਸ ਵੱਲੋਂ ਉਸ ਦੀ ਇਸ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਤਰਨਤਾਰਨ : ਤੇਜ਼ ਰਫਤਾਰ ਕਾਰ ਨੇ ਐਕਟਿਵਾ ਸਵਾਰ ਨੂੰ ਮਾਰੀ ਟੱ.ਕ.ਰ, ਪਿਉ-ਪੁੱਤਰ ਦੇ ਮੁੱ.ਕੇ ਸਾ/ਹ, ਤਿੰਨ ਜ਼ਖ਼ਮੀ
ਦੱਸ ਦੇਈਏ ਕਿ ਲਵਜੀਤ ਕੌਰ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 307 ਤਹਿਤ ਮਾਮਲਾ ਦਰਜ ਹੈ ਜਿਸ ਵਿਚ ਉਹ ਲੋੜੀਂਦੀ ਸੀ। ਵਿਦੇਸ਼ ਵਿਚ ਰਹਿਣ ਵਾਲਾ ਹੁਣ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਸੀ। ਪਰ ਜਦੋਂ ਉਹ ਆਪਣੀ ਸੱਸ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਪੰਜਾਬ ਪਹੁੰਚੀ ਤਾਂ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ।
ਵੀਡੀਓ ਲਈ ਕਲਿੱਕ ਕਰੋ -:
























