ਚੰਡੀਗੜ੍ਹ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਜ ਗੈਂਗਸਟਰ ਗਗਨਦੀਪ ਜੱਜ ਉਰਫ਼ ਗਗਨ ਜੱਜ ਦੇ ਘਰ ਵਿੱਚ ਫਿਰੋਜ਼ਪੁਰ ਵਿਖੇ ਛਾਪਾ ਮਾਰਿਆ। ਫ਼ਿਰੋਜ਼ਪੁਰ ਵਿੱਚ ਮੱਲਵਾਲ ਰੋਡ ਸਥਿਤ ਗਗਨ ਦੇ ਘਰ ਅੱਜ ਸਵੇਰੇ ਹੀ ਐਨ.ਆਈ.ਏ. ਦੀ ਟੀਮ ਪਹੁੰਚੀ, ਇਸ ਦੌਰਾਨ ਪੰਜਾਬ ਪੁਲਿਸ ਨੂੰ ਘਰ ਦੇ ਬਾਹਰ ਤਾਇਨਾਤ ਕੀਤਾ ਗਿਆ ਅਤੇ ਕਿਸੇ ਨੂੰ ਘਰ ਅੰਦਰ ਆਉਣ ਜਾਂ ਜਾਣ ਨਹੀਂ ਦਿੱਤਾ ਗਿਆ।
ਇਥੇ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਲੁਧਿਆਣਾ ਵਿੱਚ 34 ਕਿੱਲੋ ਸੋਨੇ ਦੀ ਲੁੱਟ ਦੇ ਮਾਮਲੇ ਗਗਨ ਜੱਜ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ। ਇਸੇ ਮਾਮਲੇ ਵਿੱਚ ਜੈਪਾਲ ਭੁੱਲਰ ਦਾ ਭਰਾ ਅੰਮ੍ਰਿਤਪਾਲ ਸਿੰਘ ਭੁੱਲਰ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਇਸ ਲੁੱਟ ਦੇ ਇਸ ਮਾਮਲੇ ਵਿੱਚ ਜੈਪਾਲ ਭੁੱਲਰ ਅਤੇ ਗਗਨ ਜੱਜ ਸਣੇ 5 ਵਿਅਕਤੀ ਨਾਮਜ਼ਦ ਕੀਤੇ ਗਏ ਸਨ।
ਗਗਨ ਜੱਜ ਨੂੰ ਪਿਛਲੇ ਸਾਲ ਮਾਰਚ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਐਨਆਈਏ ਦੀ ਇਹ ਛਾਪੇਮਾਰੀ ਇਸੇ ਸੋਨੇ ਦੀ ਲੁੱਟ ਦੇ ਮਾਮਲੇ ਨਾਲ ਸੰਬੰਧਤ ਹੈ, ਹਾਲਾਂਕਿ ਇਸ ਬਾਰੇ ਅਜੇ ਤਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਬਿਜਲੀ ਸੰਕਟ- ਸਰਕਾਰੀ ਦਫਤਰਾਂ ਨੂੰ AC ਨਾ ਚਲਾਉਣ ਦੇ ਹੁਕਮ, PSPCL ਨੇ ਲਿਖੀ ਚਿੱਠੀ, ਕੈਪਟਨ ਨੇ ਸੱਦੀ ਐਮਰਜੈਂਸੀ ਮੀਟਿੰਗ
ਦੱਸਣਯੋਗ ਹੈ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਏ-ਕੈਟਾਗਰੀ ਦੇ ਗੈਂਗਸਟਰ ਜੈਪਾਲ ਭੁੱਲਰ ਅਤੇ ਖਰੜ ਦੇ ਜਸਪ੍ਰੀਤ ਸਿੰਘ ਜੱਸੀ ਦਾ ਕੋਲਕਾਤਾ ਵਿੱਚ ਐਨਕਾਊਂਟਰ ਕਰ ਦਿੱਤਾ ਗਿਆ ਸੀ। ਉਸ ਨੇ ਜਗਰਾਓਂ ਵਿੱਚ ਦੋ ਏਐਸਆਈਜ਼ ਨੂੰ ਕਤਲ ਕਰ ਦਿੱਤਾ ਸੀ। ਜੈਪਾਲ ਨੂੰ ਲੰਮੇ ਸਮੇਂ ਤੋਂ ਪੁਲਿਸ ਲੱਭ ਰਹੀ ਸੀ।