ਯੁੱਧ ਨਸ਼ਿਆਂ ਵਿਰੁੱਧ ਜੈਤੋ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਜੈਤੋ ਵਿਖੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ। ਨਸ਼ਾ ਤਸਕਰਾਂ ਨੇ ਪੁਲਿਸ ‘ਤੇ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਵਿਚ ਪੁਲਿਸ ਨੇ ਵੀ ਬਦਮਾਸ਼ਾਂ ‘ਤੇ ਗੋਲੀਆਂ ਚਲਾਈਆਂ। ਇਸ ਦੌਰਾਨ ਇਕ ਮੁਲਜ਼ਮ ਦੀ ਲੱਤ ‘ਤੇ ਗੋਲੀ ਲੱਗੀ।
CIA ਜੈਤੋ ਦੀ ਟੀਮ ਨੇ ਬਠਿੰਡਾ ਰੋਡ ‘ਤੇ ਪਿੰਡ ਚੰਦਭਾਨ ਦੀ ਡ੍ਰੇਨ ਪੁਲ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਬਠਿੰਡਾ ਵੱਲੋਂ ਆਈ ਇਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਗੱਡੀ ਵਿਚ ਸਵਾਰ ਲੋਕਾਂ ਨੇ ਰੁਕਣ ਦੀ ਬਜਾਏ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਕਾਰਵਾਈ ਦੌਰਾਨ ਸੁਰਿੰਦਰ ਸਿੰਘ ਉਰਫ ਗਗਨੀ ਦੇ ਪੈਰ ਵਿਚ ਗੋਲੀ ਲੱਗੀ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੂਚਨਾ ਦੇ ਬਾਅਦ ਐੱਸਐੱਸਪੀ ਡਾ. ਪ੍ਰਗਿਆ ਜੈਨ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੌਕੇ ‘ਤੇ ਪਹੁੰਚੇ ਹਨ।
ਇਹ ਵੀ ਪੜ੍ਹੋ : ‘ਕਿਸਾਨਾਂ ਨੂੰ ਰਿਹਾਅ ਕਰੋ ਨਹੀਂ ਕਰੋਗੇ ਤਾਂ ਪੂਰੇ ਦੇਸ਼ ਦਾ ਮੂਵਮੈਂਟ ਪੰਜਾਬ ‘ਚ ਹੀ ਹੋਵੇਗਾ’ : ਰਾਕੇਸ਼ ਟਿਕੈਤ
ਜਾਣਕਾਰੀ ਦਿੰਦਿਆਂ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਐਨਕਾਊਂਟਰ ਦੇ ਬਾਅਦ ਗ੍ਰਿਫਤਾਰ ਦੋਵੇਂ ਮੁਲਜ਼ਮਾਂ ਵਿਚੋਂ ਸੁਰਿੰਦਰ ਸਿੰਘ ਉਰਫ ਗਗਨੀ ‘ਤੇ ਪਹਿਲਾਂ ਤੋਂ ਹੀ ਆਰਮਸ ਤੇ NDPS ਐਕਟ ਤਹਿਤ ਕਈ ਕੇਸ ਦਰਜ ਹਨ ਤੇ ਉਨ੍ਹਾਂ ਤੋਂ ਪੁੱਛਗਿਛ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
