ਜਲੰਧਰ ਜ਼ਿਲ੍ਹੇ ਦੇ ਇਕ ਵਿਅਕਤੀ ਨੇ ਅਜੀਬੋ-ਗਰੀਬ ਦਾਅਵਾ ਕੀਤਾ ਹੈ ਕਿ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਉਸਦੇ ਸਰੀਰ ਵਿਚ ਚੁੰਬਕੀ ਸ਼ਕਤੀ ਪੈਦਾ ਹੋ ਗਈ ਹੈ। ਉਸਨੇ ਦਾਅਵਾ ਕੀਤਾ ਹੈ ਕਿ ਜਦੋਂ ਤੋਂ ਉਸਨੇ ਟੀਕਾ ਦੀ ਪਹਿਲੀ ਖੁਰਾਕ ਲਈ ਹੈ, ਸਟੀਲ ਦੇ ਭਾਂਡੇ ਉਸਦੇ ਸਰੀਰ ਨਾਲ ਚਿਪਕਣ ਲੱਗ ਗਏ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੋਹੇ ਦੀ ਤਰ੍ਹਾਂ ਸਟੀਲ ਦੇ ਭਾਂਡੇ ਉਸ ਦੇ ਸਰੀਰ ਨਾਲ ਚਿਪਕ ਜਾਂਦੇ ਹਨ।
ਇਸ ਅਜੀਬੋ-ਗਰੀਬ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਦੇ ਜਾਣਕਾਰ ਲੋਕਾਂ ਵਿਚ ਉਤਸੁਕਤਾ ਪੈਦਾ ਹੋ ਗਈ ਹੈ। ਮਹਾਨਗਰ ਦੇ ਅਮਰੀਕ ਨਗਰ ਨਿਵਾਸੀ ਮਨੋਜ ਸ਼ਰਮਾ (46) ਨੇ ਕੁਝ ਦਿਨ ਪਹਿਲਾਂ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲਈ ਹੈ।
ਮਨੋਜ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਜਦੋਂ ਤੋਂ ਉਸਨੇ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲਈ ਹੈ, ਉਸ ਦੇ ਸਰੀਰ ਨੂੰ ਚੁੰਬਕੀ ਸ਼ਕਤੀ ਮਿਲੀ ਹੈ। ਉਸ ਨੇ 18 ਤਰੀਖ ਨੂੰ ਕੋਰੋਨਾ ਦੀ ਪਹਿਲੀ ਡੋਜ਼ ਲਗਵਾਈ ਸੀ। ਹੁਣ ਉਸ ਦੇ ਸਰੀਰ ਨਾਲ ਪਲੇਟ, ਚੱਮਚ, ਥਾਲੀ ਤੇ ਸਿੱਕੇ ਚਿਪਕਣ ਲੱਗ ਪਏ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਾਸਿਕ ਦੇ ਅਰਵਿੰਦ ਜਗਨਨਾਥ ਨੇ ਵੀ ਸਰੀਰ ਨਾਲ ਭਾਂਡੇ ਚਿਪਕਣ ਦਾ ਦਾਅਵਾ ਕੀਤਾ ਸੀ ਤੇ ਉਨ੍ਹਾਂ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।
ਇਹ ਵੀ ਪੜ੍ਹੋ : ਪੁੱਤ ਸ਼ਹੀਦ ਹੋ ਗਿਆ, ਮਾਂ ਨੇ ਕੈਂਸਰ ਦੇ ਇਲਾਜ ਲਈ ਘਰ ਵਿਕਣੇ ਲਾਇਆ,ਰੂਹ ਕੰਬ ਜਾਵੇਗੀ ਇਸ ਮਾਂ ਦੀ ਦਰਦਨਾਕ ਕਹਾਣੀ ਪੜ੍ਹ ਕੇ