Jammu youth commits shameful act : ਪਠਾਨਕੋਟ ’ਚ ਇਕ ਨੌਜਵਾਨ ਵੱਲੋਂ ਵਿਆਹੁਤਾ ਔਰਤ ਨਾਲ ਕੈਨੇਡਾ ਲੈ ਕੇ ਜਣ ਦ ਝਾਂਸਾ ਦੇ ਕੇ ਉਸ ਨਾਲ ਵਾਰ-ਵਾਰ ਸੰਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਨੌਜਵਾਨ ਬਾਅਦ ਵਿੱਚ ਜੰਮੂ-ਕਸ਼ਮੀਰ ਭੱਜ ਗਿਆ। ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਹੈ। ਸ਼ਿਕਾਇਤ ‘ਤੇ ਸੁਜਾਨਪੁਰ ਥਾਣੇ’ ਚ ਇਕ ਕੇਸ ਦਰਜ ਕੀਤਾ ਗਿਆ ਹੈ, ਜਿਸ ਵਿਚ ਜੰਮੂ-ਕਸ਼ਮੀਰ ਦੀ ਰਹਿਣ ਵਾਲੇ ਹਰਦੀਪ ਸਿੰਘ ਖਿਲਾਫ ਬਲਾਤਕਾਰ ਸਣੇ ਦੂਸਰੀ ਧਾਰਾ ਵਿੱਚ ਮਾਮਲਾ ਦਰਜ ਕੀਤਾ ਹੈ। ਸੁਜਾਨਪੁਰ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਸੁਜਾਨਪੁਰ ਅਧੀਨ ਆਉਂਦੇ ਪਿੰਡ ਦੇ ਇੱਕ ਵਿਅਕਤੀ ਨਾਲ 10 ਜੂਨ 2017 ਨੂੰ ਹੋਇਆ ਸੀ।
ਬਾਅਦ ਵਿਚ ਉਸ ਦੇ ਲੜਕੀ ਹੋਈ। ਜੰਮੂ-ਕਸ਼ਮੀਰ ਦਾ ਰਹਿਣ ਵਲਾ ਇਕ ਨੌਜਵਾਨ ਉਸੇ ਪਿੰਡ ਵਿੱਚ ਆਪਣੀ ਮਾਸੀ ਦੇ ਘਰ ਵਿੱਚ ਰਹਿੰਦਾ ਸੀ। ਨੌਜਵਾਨ ਦਾ ਉਸਦੇ ਘਰ ਆਉਣਾ-ਜਾਣਾ ਸੀ। ਇਸ ਨਾਲ ਉਸ ਦੀ ਜਾਣ- ਪਛਾਣ ਹੋ ਗਈ। ਨੌਜਵਾਨ ਨੇ ਉਸਨੂੰ ਦੱਸਿਆ ਕਿ ਉਹ ਕਨੈਡਾ ਜਾ ਰਿਹਾ ਹੈ। ਉਹ ਆਪਣੇ ਪਤੀ ਨੂੰ ਤਲਾਕ ਦੇ ਦੇਵੇ। ਫਿਰ ਉਹ ਉਸ ਨਾਲ ਵਿਆਹ ਕਰਵਾ ਕੇ ਉਸਨੂੰ ਕਨੇਡਾ ਲੈ ਜਾਵੇਗਾ। ਔਰਤ ਨੇ ਸ਼ਿਕਾਇਤ ਵਿਚ ਕਿਹਾ ਕਿ ਉਹ ਨੌਜਵਾਨ ਦੀ ਗੱਲ ਵਿਚ ਆ ਗਈ। ਨੌਜਵਾਨ ਉਸਨੂੰ ਪਠਾਨਕੋਟ ਲਿਆਉਂਦਾ ਰਿਹਾ ਅਤੇ ਉਸ ਨਾਲ ਸੰਬੰਧ ਬਣਾਉਂਦਾ ਰਿਹਾ। ਨੌਜਵਾਨ ਨੇ ਉਸ ਨੂੰ ਯਕੀਨ ਦਿਵਾਇਆ ਕਿ ਉਹ ਉਸ ਨਾਲ ਵਿਆਹ ਕਰਵਾਏਗਾ ਅਤੇ ਉਸਨੂੰ ਕੈਨੇਡਾ ਲੈ ਜਾਵੇਗਾ। ਇਸ ਬਾਰੇ ਉਸ ਨੇ ਆਪਣੇ ਪਤੀ ਨੂੰ ਦੱਸਿਆ ਕਿ ਉਹ ਨੌਜਵਾਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਫਿਰ ਉਸਦਾ ਆਪਣੇ ਪਤੀ ਨਾਲ ਝਗੜਾ ਹੋ ਗਿਆ। ਪਤੀ ਉਸਨੂੰ ਉਸਦੇ ਚਾਚੇ ਦੇ ਘਰ ਛੱਡ ਗਿਆ। ਨੌਜਵਾਨ ਉਸਨੂੰ ਇਥੇ ਮਿਲਦਾ ਰਿਹਾ।
5 ਮਈ 2020 ਨੂੰ ਨੌਜਵਾਨ ਆਪਣੇ ਦੋਸਤ ਦੇ ਨਾਲ ਉਸਦੇ ਚਾਚੇ ਦੇ ਸਹੁਰੇ ਘਰ ਗਿਆ। ਉਸਨੂੰ ਅਤੇ ਉਸਦੀ ਲੜਕੀ ਨੂੰ ਕਾਰ ਵਿੱਚ ਬਿਠਾ ਕੇ ਜਬਰਦਸਤੀ ਮਾਮੂਨ ਲੈ ਗਏ। ਉਥੇ ਉਸ ਨੇ ਧਮਕੀ ਦਿੱਤੀ ਕਿ ਜੇ ਉਸ ਨੇ ਕੁਝ ਕਿਹਾ ਤਾਂ ਜਾਨ ਤੋਂ ਮਾਰ ਦੇਵੇਗਾ। ਇਹ ਨੌਜਵਾਨ ਉਸਨੂੰ ਮਾਮੂਨ ਵਿਚ ਇਕ ਦੋਸਤ ਦੇ ਘਰ ਲੈ ਗਿਆ ਅਤੇ ਉਥੇ ਉਸ ਨੂੰ ਨੌਜਵਾਨ ਨੇ ਕਮਰੇ ਵਿਚ ਬੰਦ ਕਰ ਦਿੱਤਾ। ਉਥੇ ਵੀ ਨੌਜਵਾਨ ਨੇ ਉਸ ਨਾਲ ਸੰਬੰਧ ਬਣਾਏ। ਅਗਲੇ ਦਿਨ ਉਸ ਨੂੰ ਪਠਾਨਕੋਟ ਲੈ ਗਿਆ।